ਭਾਜਪਾ ਬੁਲਾਰੇ ਦੀ ਅਨੋਖੀ ਮੁਹਿੰਮ, ਸਭ ਤੋਂ ਵੱਡਾ ਝੂਠ ਬੋਲਣ ਵਾਲਿਆਂ ਨੂੰ ਮਿਲੇਗਾ 'ਕੇਜਰੀਵਾਲ ਐਵਾਰਡ'

03/23/2018 3:58:02 PM

ਨਵੀਂ ਦਿੱਲੀ— ਦਿੱਲੀ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁਆਫ਼ੀ ਮਾਮਲੇ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਪਿਛਲੇ ਕੁਝ ਦਿਨਾਂ ਤੋਂ ਕੇਜਰੀਵਾਲ ਵੱਲੋਂ ਮੁਆਫ਼ੀ ਮੰਗਣ ਦਾ ਸਿਲਸਿਲਾ ਚੱਲ ਰਿਹਾ ਹੈ। ਕੇਜਰੀਵਾਲ ਨੇ ਪਹਿਲਾਂ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗੀ ਅਤੇ ਉਸ ਤੋਂ ਬਾਅਦ ਨਿਤਿਨ ਗਡਕਰੀ ਅਤੇ ਕਪਿਲ ਸਿੱਬਲ ਨੂੰ ਉਨ੍ਹਾਂ ਨੇ ਖੱਤ ਲਿਖ ਕੇ ਮਾਣਹਾਨੀ ਕੇਸ 'ਚ ਉਨ੍ਹਾਂ ਸਾਰਿਆਂ ਤੋਂ ਮੁਆਫ਼ੀ ਮੰਗੀ। ਦਿੱਲੀ ਭਾਜਪਾ ਬੁਲਾਰੇ ਤੇਜਿੰਦਰ ਬੱਗਾ ਨੇ ਕੇਜਰੀਵਾਲ ਦੀ ਇਸ ਹਰਕਤ 'ਤੇ ਤੰਜ਼ ਕੱਸਦੇ ਹੋਏ ਟਵੀਟ ਕੀਤਾ।

ਉਨ੍ਹਾਂ ਨੇ ਕੇਜਰੀਵਾਲ ਦੇ ਨਾਂ ਨਾਲ ਇਕ ਐਵਾਰਡ ਦਾ ਐਲਾਨ ਕੀਤਾ ਹੈ। ਬੱਗਾ ਨੇ ਟਵੀਟ ਕੀਤਾ ਕਿ ਦੇਸ਼ ਦੇ ਲੋਕ ਆਪਣੇ ਜੀਵਨ ਦਾ ਸਭ ਤੋਂ ਵੱਡਾ ਝੂਠ ਉਨ੍ਹਾਂ ਨੂੰ ਭੇਜੇ ਅਤੇ ਸਭ ਤੋਂ ਚੰਗਾ ਝੂਠ ਭੇਜਣ ਵਾਲੇ ਨੂੰ ਇਸ ਬਾਰੇ 5100 ਰੁਪਏ ਦਾ ਇਨਾਮ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ। ਬੱਗਾ ਨੇ ਟਵਿੱਟਰ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਤੇ ਲਿਖਿਆ ਹੈ ਕਿ ਤੁਸੀਂ ਆਪਣਾ ਕੋਈ ਵੱਡਾ ਝੂਠ ਮੈਨੂੰ ਵਟਸਐੱਪ ਕਰੋ। ਤੁਹਾਨੂੰ ਕੇਜਰੀਵਾਲ ਐਵਾਰਡ ਅਤੇ 5100 ਰੁਪਏ ਦਾ ਕੈਸ਼ ਮਿਲੇਗਾ।


Related News