ਕਤਲ ਦੇ ਦੋਸ਼ ''ਚ ਦੋ ਭਰਾ ਗ੍ਰਿਫਤਾਰ, ਤੀਜਾ ਫਰਾਰ

03/23/2018 3:57:44 PM

ਤਲਵੰਡੀ ਸਾਬੋ (ਮਨੀਸ਼) — ਪਿੰਡ ਲਹਿਰੀ 'ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਦਿਨ-ਦਿਹਾੜੇ ਕਤਲ ਦੇ 2 ਦੋਸ਼ੀਆਂ ਨੂੰ ਤਲਵੰਡੀ ਸਾਬੋ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦ ਕਿ ਤੀਜੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਜ਼ਿਕਰਯੋਗ ਹੈ ਕਿ ਬੀਤੇ 20 ਮਾਰਚ ਨੂੰ ਪਿੰਡ ਲਹਿਰੀ ਦੇ ਬਲਵੰਤ ਸਿੰਘ ਉਰਫ ਮਿਸ਼ਰਾ ਸਿੰਘ ਦੀ ਖੇਤ ਤੋਂ ਵਾਪਸ ਪਰਤਦੇ ਸਮੇਂ ਜਗਸੀਰ ਸਿੰਘ, ਰਘੁਵੀਰ ਸਿੰਘ ਪੁੱਤਰ ਬਲਦੇਵ ਸਿੰਘ ਤੇ ਬਲਦੇਵ ਸਿੰਘ ਪੁੱਤਰ ਜਗੀਰ ਸਿੰਘ ਨਿਵਾਸੀ ਲਹਿਰੀ ਨੇ ਰਸਤੇ 'ਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ।
ਪੁਲਸ ਨੇ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ 'ਤੇ ਉਕਤ ਤਿੰਨਾਂ ਦੋਸ਼ੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। ਅੱਜ ਤਲਵੰਡੀ ਸਾਬੋ ਦੀ ਸੀਂਗੋ ਚੌਕੀ ਦੇ ਇੰਚਾਰਜ ਮੇਜਰ ਸਿੰਘ ਨੇ ਥਾਣਾ ਇੰਚਾਰਜ ਸੁਨੀਲ ਕੁਮਾਰ ਦੀ ਅਗਵਾਈ 'ਚ ਕਥਿਤ ਦੋਸ਼ੀਆਂ 'ਚ ਦੋਨਾਂ ਭਰਾਵਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ, ਜਦ ਉਹ ਆਪਣੇ ਟਰੈਕਟਰ ਤੇ ਹਰਿਆਣਾ ਤੋਂ ਆ ਰਹੇ ਸਨ। ਸੁਨੀਲ ਕੁਮਾਰ ਨੇ ਦੱਸਿਆ ਕਿ ਦੋਨਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਉਨ੍ਹਾਂ ਦਾ 26 ਮਾਰਚ ਤਕ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ।


Related News