ਬੋਟੋਕਸ ਸਰਜਰੀ ਨਾਲ ਨਹੀਂ, ਇਨ੍ਹਾਂ ਤਰੀਕਿਆਂ ਨਾਲ ਦਿਓ ਬੁੱਲ੍ਹਾਂ ਨੂੰ ਵਧੀਆ ਸ਼ੇਪ

03/23/2018 3:48:34 PM

ਜਲੰਧਰ— ਬੁੱਲ੍ਹ ਲੜਕੀਆਂ ਦੀ ਖੂਬਸੂਰਤੀ ਵਧਾਉਣ ਦਾ ਕੰਮ ਕਰਦੇ ਹਨ। ਅੱਖਾਂ ਤੋਂ ਬਾਅਦ ਬੁੱਲ੍ਹ ਮਹਿਲਾਵਾਂ ਦੇ ਚਿਹਰੇ ਨੂੰ ਸਭ ਤੋਂ ਜ਼ਿਆਦਾ ਆਕਰਸ਼ਿਤ ਬਣਾਉਂਦੇ ਹਨ। ਅੱੱਜਕਲ ਪਾਊਟੀ ਲਿਪਸ ਦਾ ਫੈਸ਼ਨ ਹੈ। ਇਸ ਨਾਲ ਫੇਸ ਨੂੰ ਵਧੀਆ ਲੁੱਕ ਮਿਲਦੀ ਹੈ। ਆਕਰਸ਼ਿਤ ਬੁੱਲ੍ਹ ਪਾਉਣ ਲਈ ਲੜਕੀਆਂ ਲਿਪਲ ਬੋਟੋਕਸ ਅਤੇ ਕਈ ਤਰ੍ਹਾਂ ਦੇ ਟ੍ਰੀਟਮੈਂਟ ਦਾ ਸਹਾਰਾ ਲੈਂਦੀਆਂ ਹਨ। ਇਨ੍ਹਾਂ ਟਰੀਟਮੈਂਟਾਂ 'ਚ ਬਹੁਤ ਸਾਰਾ ਦਰਦ ਅਤੇ ਪੈਸਾ ਬਰਬਾਦ ਹੁੰਦਾ ਹੈ। ਅਜਿਹੀ ਹਾਲਤ 'ਚ ਲਿਪਸ ਨੂੰ ਵਧੀਆ ਬਣਾਉਣ ਲਈ ਤੁਸੀਂ ਘਰੇਲੂ ਤਰੀਕਿਆਂ ਦਾ ਵੀ ਇਸਤੇਮਾਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੇ ਬੁੱਲ੍ਹ ਵਧੀਆ ਲੱਗਣਗੇ।
ਕੀ ਹੈ ਬੋਟੋਕਸ ਸਰਜਰੀ
PunjabKesari
ਬੋਟੋਕਸ ਸਰਜਰੀ 'ਚ ਬੁੱਲ੍ਹਾਂ 'ਤੇ ਕਿੰਨ੍ਹੇ ਸਾਰੇ ਇੰਜੈਕਸ਼ਨ ਲਗਾਏ ਜਾਂਦੇ ਹਨ ਤਾਂਕਿ ਬੁੱਲ੍ਹਾਂ ਨੂੰ ਆਸਾਨੀ ਨਾਲ ਵੱਡਾ ਕੀਤਾ ਜਾ ਸਕੇ। ਇਸ ਤਰ੍ਹਾਂ ਦੇ ਇਲਾਜ 'ਚ ਕਈ ਵਾਰ ਸਰੀਰ ਨੂੰ ਕਈ ਬੀਮਾਰੀਆਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ।
ਇਨ੍ਹਾਂ ਤਰੀਕਿਆਂ ਨਾਲ ਕਰੋ ਲਿਪਸ ਦੇਵੋ ਵਧੀਆ ਸ਼ੇਪ
PunjabKesari
1. ਟੂੱਥਬਰੱਸ਼ ਦਾ ਕਰੋ ਇਸਤੇਮਾਲ
PunjabKesari
ਬੁੱਲ੍ਹਾਂ ਦੀ ਸ਼ੇਪ ਬਣਾਉਣ ਲਈ ਬਰੱਸ਼ ਦਾ ਇਸਤੇਮਾਲ ਕਰੋ। ਸਭ ਤੋਂ ਪਹਿਲਾਂ ਬਰੱਸ਼ ਲਓ ਅਤੇ ਉਸ ਨੂੰ ਬੁੱਲ੍ਹਾਂ 'ਤੇ ਹੋਲੀ-ਹੋਲੀ ਸਕਰਬ ਕਰੋ। ਇਸ ਨਾਲ ਬੁੱਲ੍ਹ ਉੱਬਰੇ ਦਿਖਾਈ ਦੇਣਗੇ।
2. ਬਰਫ ਲਗਾਓ
ਬਰਫ ਦਾ ਟੁੱਕੜਾ ਲਓ। ਇਸ ਨੂੰ ਕੁਝ ਦੇਰ ਲਈ ਆਪਣੇ ਬੁੱਲ੍ਹਾਂ 'ਤੇ ਰਗੜੋ। ਇਸ ਤਰ੍ਹਾਂ ਕਰਨ ਨਾਲ ਬੁੱਲ੍ਹਾਂ 'ਤੇ ਮੌਜ਼ੂਦ ਸਾਰੀ ਡੈੱਡ ਸਕਿਨ ਨਿਕਲ ਜਾਵੇਗੀ। ਇਸ ਦੇ ਨਾਲ ਹੀ ਆਈਸ ਕਿਊਬਸ ਨੂੰ ਲਿਪਸ 'ਤੇ ਰਗੜਣ ਨਾਲ ਬਲੱਡ ਸਰਕੂਲੇਸ਼ਨ ਵੀ ਵਧ ਜਾਂਦਾ ਹੈ। ਇਸ ਨਾਲ ਬੁੱਲ੍ਹ ਉੱਬਰੇ ਅਤੇ ਵਧੀਆ ਦਿਖਾਈ ਦੇਣਗੇ।
3. ਸ਼ਹਿਦ ਦਾ ਸਕਰਬ
PunjabKesari
ਬੁੱਲ੍ਹਾਂ ਨੂੰ ਕੁਦਰਤੀ ਤਰੀਕੇ ਨਾਲ ਉੱਬਰੇ ਹੋਏ ਦਿਖਾਉਣ ਲਈ ਸ਼ਹਿਦ ਨਾਲ ਸਕਰਬ ਕਰੋ। ਸ਼ਹਿਦ 'ਚ ਮੌਜ਼ੂਦ ਐਂਟੀਆਕਸੀਡੈਂਟ, ਵਿਟਾਮਿਨ ਬੁੱਲ੍ਹਾਂ ਦੀ ਸਕਿਨ ਨੂੰ ਨਰਮ ਰੱਖਣ ਦਾ ਕੰਮ ਕਰਦੇ ਹਨ। ਸ਼ਹਿਦ ਨੂੰ 10 ਮਿੰਟਾਂ ਤੱਕ ਬੁੱਲ੍ਹਾਂ 'ਤੇ ਲਗਾਓ ਅਤੇ ਫਿਰ ਨਰਮ ਫੇਸ਼ੀਅਲ ਟਿਸ਼ੂ ਪੇਪਰ ਨਾਲ ਸਾਫ ਕਰ ਦਿਓ। ਇਸ ਨਾਲ ਬੁੱਲ੍ਹ ਨਰਮ ਅਤੇ ਉੱਬਰੇ ਹੋਏ ਨਜ਼ਰ ਆਉਣਗੇ।


Related News