ਸ਼ਡਿਊਲਕਾਸਟ ਫੈਡਰੇਸ਼ਨ ਦੀ ਹੋਈ ਹੰਗਾਮੀ ਮੀਟਿੰਗ

03/23/2018 3:40:39 PM

ਖਡੂਰ ਸਾਹਿਬ (ਕੁਲਾਰ) : ਆਲ ਇੰਡੀਆਂ ਸ਼ਡਿਊਲ ਕਾਸਟ (ਰਜਿ.) ਦੀ ਇਕ ਹੰਗਾਮੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਫੈਡਰੇਸ਼ਨ ਦੇ ਪ੍ਰਚਾਰਕ ਸਕੱਤਰ ਚਰਨਧੂੜ ਸਿੰਘ ਨੇ ਕੀਤੀ।ਇਸ ਮੀਟਿੰਗ 'ਚ ਵਿਚ ਹਰਭਾਗ ਸਿੰਘ ਸੋਨੂੰ ਚੇਅਰਮੈਨ ਪੰਜਾਬ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਪੰਜਾਬ ਹਰਭਾਗ ਸਿੰਘ ਸੋਨੂੰ ਨੇ ਕਿਹਾ ਕਿ ਜੋ ਵਰਕਰ ਆਲ ਇੰਡੀਆਂ ਸ਼ਡਿਊਲ ਕਾਸਟ ਫੈਡਰੇਸ਼ਨ ਲਈ ਦਿਨ ਰਾਤ ਮਿਹਨਤ ਕਰਦੇ ਹਨ ਉਨ੍ਹਾਂ ਨੂੰ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਜੋ ਫੈਡਰੇਸ਼ਨ ਦੇ ਨਾਮ ਉਪਰ ਲੋਕਾਂ ਨੂੰ ਗੁਮੰਰਾਹ ਕਰਦੇ ਹਨ ਉਨ੍ਹਾਂ ਨੂੰ ਕਿਸੇ ਹਾਲਤ ਵਿਚ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਅਹੁਦੇ ਤੋਂ ਬਰਖਾਸ਼ਤ ਕੀਤਾ ਜਾਵੇਗਾ। ਚੈਅਰਮੈਨ ਨੇ ਕਿਹਾ ਕਿ ਗਰੀਬ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਫੈਡਰੇਸ਼ਨ ਹਮੇਸ਼ਾਂ ਸੇਵਾ ਕਰਦੀ ਰਹੇਗੀ। ਇਸ ਮੌਕੇ ਦਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ, ਮਨਜੀਤ ਸਿੰਘ ਜੌੜਾ ਚੇਅਰਮੈਨ ਜ਼ਿਲਾ ਤਰਨਤਾਰਨ, ਦਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜ਼ਿਲਾ ਤਰਨਤਾਰਨ, ਅੰਗਰੇਜ ਸਿੰਘ ਸੀਨੀਅਰ ਮੀਤ ਪ੍ਰਧਾਨ ਤਹਿਸੀਲ ਖਡੂਰ ਸਾਹਿਬ, ਬਲਜੀਤ ਸਿੰਘ ਪ੍ਰਧਾਨ ਬਲਾਕ ਖਡੂਰ ਸਾਹਿਬ, ਲਖਬੀਰ ਸਿੰਘ ਲੱਖਾ ਸੀਨੀਅਰ ਮੀਤ ਪ੍ਰਧਾਨ ਮਾਝਾ ਜੋਨ, ਬਾਬਾ ਸੁਰਜੀਤ ਸਿੰਘ ਪੋਲਾ ਸੀਨੀਅਰ ਮੀਤ ਪ੍ਰਧਾਨ ਮਾਝਾ ਜੋਨ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।


Related News