ਹੇਵਿਟ ਨੇ ਡੇਵਿਸ ਕੱਪ ਫਾਰਮੈਟ ''ਚ ਬਦਲਾਅ ਦੀ ਸਖਤ ਆਲੋਚਨਾ ਕੀਤੀ

03/23/2018 3:30:12 PM

ਸਿਡਨੀ, (ਬਿਊਰੋ)— ਆਸਟਰੇਲੀਆ ਦੇ ਡੇਵਿਸ ਕੱਪ ਕਪਤਾਨ ਲੇਟਿਨ ਹੇਵਿਟ ਨੇ ਇਸ ਪ੍ਰਤੀਯੋਗਿਤਾ ਦੇ ਢਾਂਚੇ 'ਚ ਪ੍ਰਸਤਾਵਤ ਬਦਲਾਅ ਦੀ ਸਖਤ ਆਲੋਚਨਾ ਕਰਦੇ ਹੋਏ ਇਸ ਨੂੰ ਸਿਰਫ 'ਪੈਸਾ ਕਮਾਉਣ' ਦਾ ਹੱਥਕੰਡਾ ਦੱਸਿਆ ਅਤੇ ਕਿਹਾ ਕਿ ਇਸ ਨਾਲ ਪਿਛਲੇ ਇਕ ਸਦੀ ਤੋਂ ਚਲ ਰਹੇ ਟੂਰਨਾਮੈਂਟ ਨੂੰ ਨੁਕਸਾਨ ਹੋਵੇਗਾ। ਦੋ ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਨੇ ਕਿਹਾ ਕਿ ਜੇਕਰ ਕੌਮਾਂਤਰੀ ਟੈਨਿਸ ਮਹਾਸੰਘ (ਆਈ.ਟੀ.ਐੱਫ.) ਦੀ ਅਗਸਤ 'ਚ ਹੋਣ ਵਾਲੀ ਆਮ ਸਭਾ 'ਚ ਜੇਕਰ ਇਸ ਨੂੰ ਦੋ ਤਿਹਾਈ ਬਹੁਮਤ ਨਹੀਂ ਮਿਲਦਾ ਹੈ ਤਾਂ ਆਈ.ਟੀ.ਐੱਫ. ਪ੍ਰਧਾਨ ਡੇਵਿਡ ਹੈਗਾਰਟੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। 

ਆਈ.ਟੀ.ਐੱਫ. ਨੇ ਪਿਛਲੇ ਮਹੀਨੇ 25 ਸਾਲਾਂ ਦੇ ਲਈ ਆਪਣੀ ਯੋਜਨਾ ਦਾ ਖੁਲ੍ਹਾਸਾ ਕੀਤਾ ਹੈ। ਉਸ ਨੇ ਵਰਤਮਾਨ ਫਾਰਮੈਟ 'ਚ ਬਦਲਾਅ ਦੇ ਲਈ ਨਿਵੇਸ਼ ਸਮੂਹ ਕਾਸਮਾਸ ਦੇ ਨਾਲ ਤਿੰਨ ਅਰਬ ਡਾਲਰ ਦੀ ਸਾਂਝੇਦਾਰੀ ਕੀਤੀ ਹੈ। ਇਸ ਫਾਰਮੈਟ 'ਚ ਡੇਵਿਸ ਕੱਪ ਸੈਸ਼ਨ ਦਾ ਅੰਤ ਟੈਨਿਸ ਫਾਈਨਲਸ ਵਿਸ਼ਵ ਕੱਪ ਤੱਕ ਸੀਮਤ ਰਹਿ ਜਾਵੇਗਾ ਜਿਸ 'ਚ 18 ਦੇਸ਼ ਹਿੱਸਾ ਲੈਣਗੇ। ਅਜੇ 16 ਦੇਸ਼ ਵਿਸ਼ਵ ਗਰੁੱਪ 'ਚ ਹਿੱਸਾ ਲੈਂਦੇ ਹਨ ਅਤੇ ਸਾਲ ਦੇ ਚਾਰ ਹਫਤਿਆਂ ਦੇ ਅੰਤ 'ਚ ਉਨ੍ਹਾਂ ਵਿਚਾਲੇ ਮੁਕਾਬਲਾ ਹੁੰਦਾ ਹੈ। ਬਾਕੀ ਦੇਸ਼ਾਂ ਨੂੰ ਫਿਰ ਤਿੰਨ ਖੇਤਰੀ ਗਰੁੱਪ 'ਚ ਵੰਡਿਆ ਜਾਂਦਾ ਹੈ। 

ਆਸਟਰੇਲੀਆ ਦੇ ਸਭ ਤੋਂ ਸਫਲ ਡੇਵਿਸ ਕੱਪ ਖਿਡਾਰੀ ਡੇਵਿਟ ਨੇ ਪੱਤਰਕਾਰਾਂ ਨੂੰ ਕਿਹਾ, ''ਕਈ ਲੋਕ ਹਨ ਜੋ ਇਸ ਤੋਂ ਪਰੇਸ਼ਾਨ ਹਨ ਅਤੇ ਉਹ ਇਸ ਨੂੰ ਪੈਸੇ ਕਮਾਉਣ ਦਾ ਧੰਧਾ ਮੰਨ ਰਹੇ ਹਨ। ਇਹ ਪੂਰੀ ਤਰ੍ਹਾਂ ਨਾਲ ਪੈਸਿਆਂ ਦੇ ਲਈ ਕਰਾਰ ਹੈ।'' ਉਨ੍ਹਾਂ ਕਿਹਾ, ''ਇਹ ਪੂਰੀ ਤਰ੍ਹਾਂ ਨਾਲ ਪੈਸਿਆਂ ਨਾਲ ਜੁੜਿਆ ਹੈ। ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਨਾਲ ਨਹੀਂ। ਇਸ ਦਾ ਕੋਈ ਮਤਲਬ ਨਹੀਂ ਬਣਦਾ ਹੈ।'' ਹੇਵਿਟ ਨੇ ਕਿਹਾ ਕਿ ਉਹ ਇਸ ਕਦਮ ਦੇ ਪੂਰੀ ਤਰ੍ਹਾਂ ਖਿਲਾਫ ਹੈ ਅਤੇ ਪ੍ਰਤੀਯੋਗਿਤਾ ਨੂੰ ਮੂਲ ਰੂਪ ਨਾਲ ਬਣਾਏ ਰਖਣ ਦੇ ਲਈ ਆਪਣੇ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ ਕਰਨਗੇ। ਉਨ੍ਹਾਂ ਕਿਹਾ, ''ਇਹ (ਪ੍ਰਸਤਾਵਤ) ਪ੍ਰਤੀਯੋਗਿਤਾ ਡੇਵਿਸ ਕੱਪ ਨਹੀਂ ਹੈ। ਤੁਸੀਂ ਇਸ ਨੂੰ ਡੇਵਿਸ ਕੱਪ ਨਹੀਂ ਕਹਿ ਸਕਦੇ ਹੋ।''


Related News