''ਰੇਸ 3'' ''ਚ ਸੰਜਨਾ ਬਣ ਡੇਜ਼ੀ ਸ਼ਾਹ ਲਾਵੇਗੀ ਬੋਲਡਨੈੱਸ ਦਾ ਤੜਕਾ, ਦਿਖਾਵੇਗੀ ਹੌਟ ਅਦਾਵਾਂ

3/23/2018 3:29:56 PM

ਮੁੰਬਈ(ਬਿਊਰੋ)— ਇਕ ਵਾਰ ਫਿਰ ਡੇਜ਼ੀ ਸ਼ਾਹ ਸਿਲਵਰ ਸਕ੍ਰੀਨ 'ਤੇ ਬੋਲਡ ਅੰਦਾਜ਼ 'ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਸੁਪਰਸਟਾਰ ਸਲਮਾਨ ਖਾਨ ਨੇ 'ਰੇਸ 3' 'ਚ ਡੇਜ਼ੀ ਸ਼ਾਹ ਦੇ ਕਿਰਦਾਰ ਨੂੰ ਪੇਸ਼ ਕੀਤਾ ਹੈ। ਸਲਮਾਨ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਹਫਤੇ ਇਕ-ਇਕ ਕਰਕੇ 'ਰੇਸ 3' ਦੇ ਮੈਂਬਰਾਂ ਨਾਲ ਰੂ-ਬ-ਰੂ ਕਰਵਾਉਣਗੇ।
PunjabKesari

ਇਸ ਵਾਅਦੇ ਮੁਤਾਬਕ ਉਨ੍ਹਾਂ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਡੇਜ਼ੀ ਸ਼ਾਹ ਦੇ ਕਿਰਦਾਰ ਬਾਰੇ ਦੱਸਿਆ ਹੈ।
PunjabKesari

ਫਿਲਮ 'ਹੇਟ ਸਟੋਰੀ 3' ਦੀ ਅਦਾਕਾਰਾ ਡੇਜ਼ੀ ਸ਼ਾਹ 'ਰੇਸ 3' 'ਚ ਆਪਣੀਆਂ ਹੌਟ ਅਦਾਵਾਂ ਦਾ ਜਲਵਾ ਬਿਖੇਰਨ ਵਾਲੀ ਹੈ।
PunjabKesari
ਦੱਸ ਦੇਈਏ ਕਿ ਇਸ ਫਿਲਮ 'ਚ ਡੇਜ਼ੀ ਸ਼ਾਹ, ਜੈਕਲੀਨ ਫਰਨਾਂਡਿਜ਼ ਤੇ ਬੌਬੀ ਦਿਓਲ ਵਰਗੇ ਸਿਤਾਰੇ ਨਜ਼ਰ ਆਉਣਗੇ। 'ਰੇਸ 3' 'ਚ ਡੇਜ਼ੀ ਸ਼ਾਹ ਸੰਜਨਾ ਦੀ ਭੂਮਿਕਾ 'ਚ ਨਜ਼ਰ ਆਵੇਗੀ।
PunjabKesari

ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਿਰਦਾਰ ਕਾਫੀ ਬੋਲਡ ਹੋਵੇਗਾ। ਸਲਮਾਨ ਖਾਨ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ''ਸਿਜ਼ਲਿੰਗ ਸੰਜਨਾ ਧਮਾਕਾ ਕਰਨ ਦਾ ਇੰਤਜ਼ਾਰ ਕਰ ਰਹੀ ਹੈ।''
PunjabKesari

ਫਿਲਮ 'ਚ ਜੈਕਲੀਨ ਨੂੰ ਜੈਸਿਕਾ ਦੇ ਰੂਪ 'ਚ ਤੇ ਬੌਬੀ ਦਿਓਲ ਨੂੰ ਯਸ਼ ਦੇ ਕਿਰਦਾਰ 'ਚ ਦੇਸ਼ ਦੀ ਜਨਤਾ ਸਾਹਮਣੇ ਪੇਸ਼ ਕੀਤਾ ਜਾਵੇਗਾ।
PunjabKesari

ਜੈਸਿਕਾ ਦੇ ਰੂਪ 'ਚ ਜੈਕਲੀਨ ਐਕਸ਼ਨ ਸੀਨ ਕਰਦੀ ਨਜ਼ਰ ਆਵੇਗੀ। ਡੇਜ਼ੀ ਨੇ ਸਲਮਾਨ ਨਾਲ 'ਜੈ ਹੋ' ਫਿਲਮ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News