ਕ੍ਰਾਂਤੀਕਾਰੀਆਂ ਦਾ ਗੁਪਤ ਸਥਾਨ ਅੱਜ ਵੀ ਹੈ ਅਗਿਆਤ

03/23/2018 3:33:19 PM

ਫਿਰੋਜ਼ਪੁਰ - ਆਜ਼ਾਦੀ ਤੋਂ ਪਹਿਲਾਂ ਜ਼ੁਲਮ ਢਾਹੁਣ ਵਾਲੇ ਗੋਰੇ ਅੰਗ੍ਰੇਜ਼ਾਂ ਦੇ ਕਾਲੇ ਸ਼ਾਸਨ ਤੋਂ ਮੁਕਤੀ ਦਿਵਾਉਣ ਲਈ ਬਣੀਆਂ ਅਣਗਿਣਤ ਯੋਜਨਾਵਾਂ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਸਥਿਤ ਕ੍ਰਾਂਤੀਕਾਰੀਆਂ ਦਾ ਗੁਪਤ ਠਿਕਾਣਾ ਆਜ਼ਾਦੀ ਦੀ ਰੋਸ਼ਨੀ ਦਿਖਾਉਣ ਤੋਂ ਬਾਅਦ ਖੁਦ ਗੁਮਨਾਮੀ ਦੇ ਹਨੇਰੇ 'ਚ ਆਪਣੇ ਸਾਂਭ ਸੰਭਾਲ ਲਈ ਰਾਹ ਦੇਖ ਰਿਹਾ ਹੈ। ਇਨ੍ਹਾਂ ਗੁਪਤ ਟਿਕਾਣੇ ਦੀ ਮੁਰੰਮਤ ਅਤੇ ਇਸ ਨੂੰ ਮਿਊਜ਼ੀਅਮ 'ਚ ਤਬਦੀਲ ਕਰਨ ਲਈ ਮੰਤਰੀ ਬਣਨ ਤੋਂ ਬਾਅਦ ਅੱਜ ਦੇ ਹੀ ਦਿਨ ਸੂਬੇ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ 15 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਸੀ ਪਰ ਸਾਲ ਬੀਤ ਜਾਣ ਤੋਂ ਬਾਅਦ ਨਾ ਤਾਂ ਇਹ ਟਿਕਾਣਾ ਮਿਊਜ਼ੀਅਮ ਬਣਿਆ ਅਤੇ ਨਾ ਹੀ 15 ਲੱਖ ਰੁਪਏ 'ਚੋਂ 15 ਪੈਸੇ ਇਸ ਦੀ ਮੁਰੰਮਤ ਲਈ ਖਰਚ ਹੋਏ। 
ਪਿਛਲੀ ਸਰਕਾਰ ਨੇ ਵੀ ਇਸ ਨੂੰ ਯਾਦਗਾਰ ਬਣਾਉਣ ਲਈ ਨੋਟਿਫੇਕਸ਼ਨ ਜਾਰੀ ਕੀਤਾ ਸੀ ਪਰ ਇਨ੍ਹਾਂ ਫਾਈਲਾਂ 'ਤੇ ਹੁਣ ਮਿਟੀ ਪੈ ਗਈ ਹੈ। ਗੁਪਤ ਸਥਾਨਾਂ ਨੂੰ ਮਿਊਜ਼ੀਅਮ ਬਣਾਉਣ ਲਈ ਕਈ ਸਾਲਾਂ ਤੱਕ ਖੁਦਾਈ ਜਾਰੀ ਰਹਿੰਦੀ ਹੈ ਅਤੇ ਪਿਛਲੇ 23 ਮਾਰਚ ਨੂੰ ਕ੍ਰਾਂਤੀਕਾਰੀਆਂ ਦੇ ਪਰਿਵਾਰਾਂ, ਪੰਜਾਬ ਸਟੂਡੈਂਟ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਨੇ ਮਿਊਜ਼ੀਅਮ ਦੇ ਲਈ ਹਾਉਸਿੰਗ ਬੋਰਡ ਕਾਲੋਨੀ ਤੋਂ ਗੁਪਤ ਸਥਾਨਾਂ ਤੱਕ ਰੈਲੀ ਕੱਢੀ ਸੀ। ਇਸ ਦੇ ਬਾਵਜੂਦ ਸਰਕਾਰ ਦੇ ਕੰਨਾਂ 'ਤੇ ਜੂ ਤੱਕ ਨਹੀਂ ਸਰਕੀ, ਜਿਸ ਕਾਰਨ ਮਿਊਜ਼ੀਅਮ ਬਣਾਉਣ ਦੀ ਹਸਰਤ ਹਲੇ ਤੱਕ ਅਧੂਰੀ ਹੈ।


Related News