ਦਾਨਾ ਮੰਡੀ ਸੁਲਤਾਨਪੁਰ ''ਚ ਨਵੇਂ ਵਲੰਟੀਅਰਾਂ ਨੂੰ ਨਸ਼ਾ ਮੁਕਤੀ ਦੀ ਸਹੁੰ ਚੁਕਾਈ

03/23/2018 3:19:49 PM

ਸੁਲਤਾਨਪੁਰ ਲੋਧੀ (ਸੋਢੀ)— ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸ਼ੁੱਕਰਵਾਰ ਪੰਜਾਬ ਸਰਕਾਰ ਵੱਲੋਂ ਨਵੀਂ ਦਾਨਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਯੁਵਾ ਸ਼ਕਤੀਕਰਨ ਵਜੋਂ ਸੂਬੇ ਨੂੰ ਨਸ਼ਾ ਮੁਕਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼ (ਡੈਪੋ) ਤਹਿਤ ਪਵਿੱਤਰ ਨਗਰੀ ਸੁਲਤਾਨਪੁਰ  ਵਿਖੇ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਦੀ ਅਗਵਾਈ ਹੇਠ ਕਰਵਾਏ ਤਹਿਸੀਲ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਟਕੜ ਕਲਾ ਵਿਖੇ ਕਰਵਾਏ ਜਾ ਰਹੇ ਸੂਬਾ ਪੱਧਰੀ ਪ੍ਰੋਗਰਾਮ ਨੂੰ ਲਾਈਵ ਟੈਲੀਕਾਸਟ ਰਾਹੀਂ ਦਿਖਾ ਕੇ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਸਰਕਾਰੀ ਅਧਿਕਾਰੀਆਂ , ਕੌਸਲਰਾਂ, ਨੰਬਰਦਾਰਾਂ, ਸਰਪੰਚਾਂ, ਪੰਚਾਂ ਅਤੇ ਨਵੇਂ ਬਣੇ ਸਮੂਹ ਡੈਪੋ ਵਾਲੰਟੀਅਰਾਂ ਨੂੰ ਨਸ਼ਾ ਮੁਕਤੀ ਸਬੰਧੀ ਸਹੁੰ ਚੁਕਾਈ ਗਈ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਐੱਸ. ਡੀ. ਐੱਮ. ਡਾਕਟਰ ਚਾਰੂਮਿਤਾ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਅਤੇ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ੇ ਨੂੰ ਜੜਾਂ ਤੋਂ ਖਤਮ ਕੀਤਾ ਜਾਵੇਗਾ ਅਤੇ ਇਸ ਲਈ ਪੂਰੇ ਪੰਜਾਬ ਅੰਦਰ ਲੱਖਾਂ ਡੈਪੋ ਵਾਲੰਟੀਅਰ ਬਣਾਏ ਗਏ ਹਨ, ਜਿਨ੍ਹਾਂ ਰਾਹੀਂ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਜਾਗਰੂਕਤਾ ਪ੍ਰੋਗਰਾਮ ਕਰਕੇ ਲੋਕਾਂ ਨੂੰ ਨਸ਼ਿਆਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਬੋਲਦਿਆ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਨੇ ਕਿਹਾ ਕਿ ਡੈਪੋ ਵਾਲੰਟੀਅਰ ਬਣਨ ਦੇ ਚਾਹਵਾਨ ਵਿਅਕਤੀ ਆਨਲਾਈਨ ਜਾਂ ਫਾਰਮ ਲੈ ਕੇ ਡੈਪੋ ਵਾਲੰਟੀਅਰ ਬਣ ਕੇ ਨਸ਼ੇ ਦੀ ਦਲਦਲ 'ਚ ਬੁਰੀ ਤਰ੍ਹਾਂ ਧੱਸ ਚੁੱਕੀ ਜਵਾਨੀ ਨੂੰ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਨੌਜਵਾਨਾਂ ਅਤੇ ਹੋਰ ਮੋਹਤਵਾਰਾਂ ਨੂੰ ਸੱਦਾ ਦਿੱਤਾ ਕਿ ਹਰ ਵਾਲੰਟੀਅਰ ਆਪਣੇ ਪਿੰਡ ਜਾਂ ਮੁਹੱਲੇ ਦੇ ਨਸ਼ਾ ਕਰ ਰਹੇ ਵਿਅਕਤੀਆਂ ਦਾ ਨਸ਼ਾ ਛੁਡਾਉਣ ਲਈ ਡਟ ਕੇ ਮਿਹਨਤ ਕਰਨ ।
ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਮਿਲ ਕੇ ਇਕ-ਇਕ ਬੰਦੇ ਦਾ ਨਸ਼ਾ ਵੀ ਛੁਡਾ ਦੇਈਏ ਤਾਂ ਸਾਰਾ ਪੰਜਾਬ ਨਸ਼ਾ ਮੁਕ ਜ਼ਰੂਰ ਹੋ ਜਾਵੇਗਾ ।ਇਸ ਸਮੇਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਮਾਗਮ ਨੂੰ ਡਾਕਟਰ ਕੁਲਮਿੰਦਰਜੀਤ ਕੌਰ ਐੱਸ. ਐੱਮ. ਓ. ਸਿਵਲ ਹਸਪਤਾਲ ਸੁਲਤਾਨਪੁਰ ਲੋਧੀ, ਸੀਨੀਅਰ ਆਗੂ ਕੌਂਸਲਰ ਅਸ਼ੋਕ ਮੋਗਲਾ, ਸੁਖਵਿੰਦਰ ਸਿੰਘ ਮਾਹਲ , ਅਧਿਆਪਕ ਆਗੂ ਸੁਖਚੈਨ ਬੰਧਨ , ਜੋਗਿੰਦਰ ਸਿੰਘ ਅਮਾਨੀਪੁਰ, ਐੱਸ. ਐੱਚ. ਓ ਕਬੀਰਪੁਰ ਜਸਮੇਲ ਕੌਰ ਚਾਹਲ ਆਦਿ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਸਮਾਗਮ 'ਚ ਰਵਿੰਦਰ ਰਵੀ ਪੀ. ਏ, ਨਵਤੇਜ ਸਿੰਘ ਚੀਮਾ ਐੱਮ. ਐੱਲ. ਏ ਸੁਲਤਾਨਪੁਰ ,  ਬਲਜਿੰਦਰ ਸਿੰਘ ਪੀ. ਏ, ਸਤਿੰਦਰ ਸਿੰਘ ਚੀਮਾ ਦਫਤਰ ਇੰਚਾਰਜ, ਬੀ. ਡੀ. ਪੀ. ਓ. ਪ੍ਰਗਟ ਸਿੰਘ, ਨਗਰ ਕੌਂਸਲ ਪ੍ਰਧਾਨ ਵਿਨੋਦ ਗੁਪਤਾ, ਐੱਸ. ਡੀ. ਓ. ਸੁਲਤਾਨਪੁਰ ਗੁਰਦੀਪ ਸਿੰਘ ਨੰਡਾ, ਨਰੋਤਮ ਸਿੰਘ ਨਾਇਬ ਤਹਿਸੀਲਦਾਰ, ਸੀਨੀਅਰ ਕਾਂਗਰਸ ਆਗੂ ਕੌਂਸਲਰ ਤੇਜਵੰਤ ਸਿੰਘ, ਇੰਸਪੈਕਟਰ ਸਰਬਜੀਤ ਸਿੰਘ ਐੱਸ. ਐੱਚ. ਓ. ਥਾਣਾ ਸੁਲਤਾਨਪੁਰ ਲੋਧੀ, ਜਰਨੈਲ ਸਿੰਘ ਐੱਸ. ਐੱਚ. ਓ. ਤਲਵੰਡੀ ਚੌਧਰੀਆਂ, ਜਸਮੇਲ ਕੌਰ ਚਾਹਲ ਇੰਸਪੈਕਟਰ, ਸੈਕਟਰੀ ਮਾਰਕੀਟ ਕਮੇਟੀ ਸੰਜੀਵ ਦੱਤਾ ਆਦਿ ਆਗੂਆਂ ਨੇ ਸ਼ਿਰਕਤ ਕੀਤੀ ।


Related News