ਖੂੰਖਾਰ ਕੁੱਤਿਆਂ ਦੇ ਨੌਜਵਾਨ ''ਤੇ ਕੀਤਾ ਹਮਲਾ, ਜ਼ਖਮੀ

03/23/2018 3:12:03 PM


ਮੱਖੂ (ਵਾਹੀ) - ਪਿੰਡ ਸੂਦਾਂ ਦੀ ਹੱਦ 'ਤੇ ਬਣੇ ਕਬਰਸਥਾਨ 'ਚ ਬਣੀ ਹੱਡਾਰੋੜੀ ਤੋਂ ਮਰੇ ਹੋਏ ਜਾਨਵਰਾਂ ਦਾ ਮਾਸ ਖਾ-ਖਾ ਕੇ ਖੂੰਖਾਰ ਹੋਏ ਕੁੱਤਿਆਂ ਨੇ ਹੁਣ ਇਨਸਾਨਾਂ 'ਤੇ ਹਮਲਾ ਕਰਨ ਸ਼ੁਰੂ ਕਰ ਦਿੱਤਾ ਹੈ।  ਇਨ੍ਹਾਂ ਖੂੰਖਾਰੂ ਕੁੱਤਿਆਂ ਨੇ ਹੱਡਾਰੋੜੀ ਤੋਂ ਕਰੀਬ 500 ਮੀਟਰ ਦੂਰੀ 'ਤੇ ਸਥਿਤ ਸਾਬਕਾ ਸਰਪੰਚ ਗੁਰਬਚਨ ਸਿੰਘ ਦੇ ਪੋਤਰੇ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ 'ਤੇ ਹਮਲਾ ਕਰ ਦਿੱਤਾ। ਕੁੱਤਿਆਂ ਦੇ ਹਮਲੇ ਦੌਰਾਨ ਹਰਪ੍ਰੀਤ ਸਿੰਘ ਵੱਲੋਂ ਰੌਲਾ ਪਾਉਣ 'ਤੇ ਪਰਿਵਾਰ ਵੱਲੋਂ ਮੁਸ਼ੱਕਤ ਕਰਦਿਆਂ ਕੁੱਤਿਆਂ ਨੂੰ ਭਜਾਇਆ ਤੇ ਉਸ ਨੂੰ ਸਰਕਾਰੀ ਹਸਪਤਾਲ ਮੱਖੂ ਲਿਜਾ ਕੇ ਇਲਾਜ ਸ਼ੁਰੂ ਕਰਵਾਇਆ ਗਿਆ । 
ਇਥੇ ਇਹ ਵਰਣਨ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਕੁੱਤੇ ਕਈ ਰਾਹਗੀਰਾਂ ਨੂੰ ਹਮਲਾ ਕਰ ਕੇ ਜ਼ਖ਼ਮੀ ਕਰਨ ਤੋਂ ਇਲਾਵਾ ਕਈ ਕਿਸਾਨਾਂ ਦੇ ਪਾਲਤੂ ਪਸ਼ੂਆਂ ਕੱਟੀਆਂ, ਵੱਛੀਆਂ ਅਤੇ ਬਕਰੀਆਂ ਨੂੰ ਮਾਰ ਕੇ ਖਾ ਚੁੱਕੇ ਹਨ। ਨੇੜਲੇ ਪਿੰਡਾਂ ਅਤੇ ਹਵੇਲੀਆਂ 'ਚ ਰਹਿੰਦੇ ਲੋਕਾਂ ਦੀ ਮੰਗ ਹੈ ਕਿ ਇਸ ਸੜਕ ਤੋਂ ਨੇੜਲੇ ਕਈ ਪਿੰਡਾਂ ਦੇ ਸਕੂਲੀ ਬੱਚੇ ਮੱਖੂ ਦੇ ਸਕੂਲਾਂ 'ਚ ਪੜ੍ਹਾਈ ਲਈ ਜਾਂਦੇ ਹਨ ਅਤੇ ਇਹ ਖੂੰਖਾਰ ਹੋਏ ਕੁੱਤੇ ਕਿਸੇ ਵੇਲੇ ਵੀ ਕਿਸੇ ਅਣਹੋਣੀ ਦਾ ਕਾਰਨ ਬਣ ਸਕੇ ਹਨ, ਇਸ ਲਈ ਇਹ ਹੱਡਾਰੋੜੀ ਇਥੋਂ ਦੂਰ ਤਬਦੀਲ ਕੀਤੀ ਜਾਵੇ।


Related News