ਮੌਨੀ ਰਾਏ ਨੇ ਛੱਡਿਆ ਅਜਿਹਾ 'ਬ੍ਰਹਿਮਾਸਤਰ', ਵੀਡੀਓ ਦੇਖ ਤੁਹਾਡੇ ਮੂੰਹ 'ਚੋਂ ਨਿਕਲੇਗਾ 'ਵਾਹ'

3/23/2018 2:53:33 PM

ਮੁੰਬਈ(ਬਿਊਰੋ)— ਟੀ. ਵੀ. ਦੀ ਮਸ਼ਹੂਰ ਅਦਾਕਾਰਾ ਤੇ 'ਨਾਗਿਨ' ਨਾਂ ਨਾਲ ਮਸ਼ਹੂਰ ਮੌਨੀ ਰਾਏ ਬਹੁਤ ਜਲਦ ਬਾਲੀਵੁੱਡ 'ਚ ਡੈਬਿਊ ਕਰੇਗੀ। ਮੌਨੀ ਅਕਸ਼ੈ ਕੁਮਾਰ ਦੇ ਆਪੋਜ਼ਿਟ ਫਿਲਮ 'ਗੋਲਡ' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ। ਉੱਥੇ ਅੱਜਕਲ ਉਹ ਆਪਣੀ ਦੂਜੀ ਫਿਲਮ 'ਬ੍ਰਹਿਮਾਸਤਰ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

PunjabKesari

ਫਿਲਮ ਦੀ ਸ਼ੂਟਿੰਗ ਅੱਜਕਲ ਬੁਲਗਾਰੀਆ 'ਚ ਚੱਲ ਰਹੀ ਹੈ। ਇਸ ਫਿਲਮ 'ਚ ਮੌਨੀ ਰਣਬੀਰ ਕਪੂਰ, ਆਲੀਆ ਭੱਟ ਤੇ ਅਮਿਤਾਭ ਬੱਚਨ ਵਰਗੇ ਨਾਮੀ ਸਿਤਾਰਿਆਂ ਨਾਲ ਕੰਮ ਕਰ ਰਹੀ ਹੈ। ਮੌਨੀ ਅੱਜਕਲ 'ਬ੍ਰਹਿਮਾਸਤਰ' ਦੇ ਗੀਤ ਲਈ ਡਾਂਸ ਪ੍ਰੈਕਟਿਸ ਕਰ ਰਹੀ ਹੈ।

 

A post shared by mon (@imouniroy) on

ਇਸ ਦਾ ਇਕ ਸ਼ਾਨਦਾਰ ਵੀਡੀਓ ਉਨ੍ਹਾਂ ਨੇ ਇੰਸਟਗਰਾਮ 'ਤੇ ਪੋਸਟ ਕੀਤੀ ਹੈ। ਵੀਡੀਓ 'ਚ ਮੌਨੀ ਫਿਲਮ 'ਗੋਲੀਓਂ ਕੀ ਰਾਸਲੀਲਾ : ਰਾਮਲੀਲਾ' ਦੇ ਗੀਤ 'ਲਾਲ ਇਸ਼ਕ' 'ਤੇ ਕੱਥਕ ਕਰਦੀ ਦਿਖ ਰਹੀ ਹੈ। ਇਸ ਵੀਡੀਓ 'ਚ ਮੌਨੀ ਕਾਲੇ ਸਲਵਾਰ ਸੂਟ ਪਾਇਆ ਹੋਇਆ ਹੈ। ਉਨ੍ਹਾਂ ਨੇ ਇਸ ਵੀਡੀਓ ਨਾਲ ਕੈਪਸ਼ਨ ਲਿਖਿਆ ਹੈ, 'ਡਾਂਸ ਦੀ ਸੁੰਦਰਤਾ'।

PunjabKesari

ਇਸ ਪੋਸਟ ਨੂੰ ਮੌਨੀ ਦੇ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਕੁਝ ਦਿਨਾਂ ਪਹਿਲਾਂ 'ਬ੍ਰਹਿਮਾਸਤਰ' ਦੇ ਸੈੱਟ ਤੋਂ ਮੌਨੀ ਨੇ ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਤੇ ਆਲੀਆ ਭੱਟ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News