ਮੈਚ ਫਿਕਸਿੰਗ 'ਚ ਬੇਦਾਗ ਸਾਬਤ ਹੋਣ ਤੋਂ ਬਾਅਦ ਸ਼ਮੀ ਨੇ ਦਿੱਤਾ ਇਹ ਬਿਆਨ

03/23/2018 2:47:55 PM

ਅਮਰੋਹਾ, (ਬਿਊਰੋ)— ਪਤਨੀ ਹਸੀਨ ਜਹਾਂ ਵੱਲੋਂ ਲਗਾਏ ਗਏ ਮੈਚ ਫਿਕਸਿੰਗ ਸਮੇਤ ਕਈ ਦੋਸ਼ਾਂ ਤੋਂ ਘਿਰੇ ਕ੍ਰਿਕਟਰ ਮੁਹੰਮਦ ਸ਼ਮੀ ਨੇ ਬੀ.ਸੀ.ਸੀ.ਆਈ. ਦਾ ਫੈਸਲਾ ਉਸ ਦੇ ਹੱਕ 'ਚ ਆਉਣ ਦੇ ਬਾਅਦ ਸਭ ਤੋਂ ਪਹਿਲਾ ਅੱਲਾਹ ਦਾ ਸ਼ੁੱਕਰੀਆ ਅਦਾ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਬੀ.ਸੀ.ਸੀ.ਆਈ. ਦਾ ਸ਼ੁੱਕਰੀਆ ਅਦਾ ਕੀਤਾ। ਸ਼ਮੀ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮੈਂ ਵਾਪਸੀ ਕਰਾਂਗਾ। ਕਿਉਂਕਿ ਜੋ ਗੁਨਾਹ ਮੈਂ ਕੀਤਾ ਹੀ ਨਹੀਂ, ਉਸ ਦੀ ਸਜ਼ਾ ਮੈਨੂੰ ਮਿਲ ਹੀ ਨਹੀਂ ਸਕਦੀ। ਦੇਸ਼ ਪ੍ਰਤੀ ਮੇਰੀ ਜੋ ਜਿੰਮੇਵਾਰੀ ਹੈ ਉਸ ਨੂੰ ਮੈਂ ਭਵਿੱਖ 'ਚ ਚੰਗੀ ਤਰ੍ਹਾਂ ਨਿਭਾਵਾਂਗਾ। ਸ਼ਮੀ ਦੇ ਬੇਦਾਗ ਸਾਬਤ ਹੋਣ 'ਤੇ ਉਨ੍ਹਾਂ ਦੇ ਪਿੰਡ 'ਚ ਵੀ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।

ਮੈਚ ਫਿਕਸਿੰਗ ਦੇ ਦੋਸ਼ਾਂ ਨੇ ਸ਼ਮੀ ਦੇ ਕਰੀਅਰ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਸਨ। ਜਾਂਚ ਦੇ ਬਾਅਦ ਵੀਰਵਾਰ ਨੂੰ ਬੀ.ਸੀ.ਸੀ.ਆਈ. ਨੇ ਸ਼ਮੀ 'ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਸਾਲਾਨਾ ਕਰਾਰ 'ਚ ਉਨ੍ਹਾਂ ਨੂੰ ਸ਼ਾਮਲ ਕਰ ਲਿਆ। ਇਸ ਦੇ ਬਾਅਦ ਆਈ.ਪੀ.ਐੱਲ. ਦੀ ਦਿੱਲੀ ਡੇਅਰਡੇਵਿਲਸ ਟੀਮ ਨੇ ਵੀ ਸ਼ਮੀ ਨੂੰ ਆਪਣੀ ਟੀਮ 'ਚ ਸ਼ਾਮਲ ਕਰ ਲਿਆ ਹੈ। ਸ਼ਮੀ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਲਈ ਇਮਾਨਦਾਰੀ ਨਾਲ ਖੇਡਿਆ ਹੈ। ਅੱਗੇ ਵੀ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਾਲ ਨਿਭਾਵਾਂਗਾ। ਉਨ੍ਹਾਂ ਲਈ ਦੇਸ਼ ਸਭ ਤੋਂ ਪਹਿਲੇ ਹੈ।


Related News