ਹੁਣ ਸਿੰਪਲ ਨਹੀਂ, ਸ਼ਿਲਪਾ ਦੀ ਤਰ੍ਹਾਂ ਪਹਿਣੋ ਸਾਈਡ ਕੱਟ ਸਾੜ੍ਹੀ

03/23/2018 2:48:28 PM

ਨਵੀਂ ਦਿੱਲੀ— ਹਾਲ ਹੀ 'ਚ ਸ਼ਿਲਪਾ 'ਸੂਪਰ ਡਾਂਸਰ 2' ਦੇ ਗ੍ਰੈਂਡ ਫਿਨਾਲੇ 'ਚ ਪਹੁੰਚੀ ਹੈ ਉੱਥੇ ਉਨ੍ਹਾਂ ਦਾ ਟ੍ਰੈਡੀਸ਼ਨਲ ਖੂਬਸੂਰਤ ਅੰਦਾਜ ਦੇਖਣ ਨੂੰ ਮਿਲਿਆ ਹੈ। ਇਸ ਸ਼ੋਅ ਦੌਰਾਨ ਸ਼ਿਲਪਾ ਨੇ ਆਪਣੀ ਸਾੜ੍ਹੀ ਨੂੰ ਇਕ ਨਵਾਂ ਹੀ ਟਵਿਸਟ ਦਿੱਤਾ ਹੈ।ਉਨ੍ਹਾਂ ਨੇ ਮਾਰਸ਼ਲ ਹਿਊਡ ਵਨ ਸ਼ੋਲਡਰ ਸਾੜ੍ਹੀ ਪਹਿਨੀ ਹੈ ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਨ੍ਹਾਂ ਦੀ ਇਹ ਸਾੜ੍ਹੀ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਲਤਰਾ ਦੁਆਰਾ ਡਿਜ਼ਾਈਨ ਕੀਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਡਾਇਮੰਡ ਐਂਡ ਰੂਬੀ ਜਵੈਲਰੀ ਪਹਿਣੀ ਸੀ ਜੋ ਉਨ੍ਹਾਂ ਦੀ ਡ੍ਰੈਸ ਨਾਲ ਮੈਚਿੰਗ ਸੀ। 
ਮੇਕਅੱਪ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਹੇਅਰ ਨੂੰ ਹਲਕਾ ਕਰਲੀ ਲੁਕ ਦਿੱਤਾ ਅਤੇ ਡ੍ਰੈਸ ਨਾਲ ਮੈਚਿੰਗ ਲਿਪ ਸ਼ੇਡ ਟ੍ਰਾਈ ਕੀਤਾ। ਨਿਊਟ ਕਲਰ ਦੇ ਸੈਂਡਲ ਨਾਲ ਆਪਣੇ ਆਪ ਨੂੰ ਕੰਪਲੀਟ ਲੁਕ ਦਿੱਤਾ। ਜੇ ਸਾੜ੍ਹੀ ਦੇ ਨਾਲ ਨਵੇਂ-ਨਵੇਂ ਐਕਸਪੈਰੀਮੇਂਟ ਕਰਨੇ ਹੋਣ ਤਾਂ ਸ਼ਿਲਪਾ ਸ਼ੈਟੀ ਤੋਂ ਆਈਡਿਆ ਲਏ ਜਾ ਸਕਦੇ ਹਨ, ਕਿਉਂਕਿ ਉਹ ਆਪਣੇ ਟ੍ਰੈਡੀਸ਼ਨਲ ਸਾੜ੍ਹੀ ਲੁਕ ਨੂੰ ਵੀ ਮਾਰਡਰਨ ਟਚ ਦੇ ਦਿੰਦੀ ਹੈ। ਜੇ ਤੁਸੀਂ ਵੀ ਫੰਕਸ਼ਨ ਜਾਂ ਵੈਡਿੰਗ 'ਚ ਇਕ ਹੀ ਸਟਾਈਲ ਨਾਲ ਸਾੜ੍ਹੀ ਪਹਿਣ ਕੇ ਬੋਰ ਹੋ ਗਈ ਹੋ ਤਾਂ ਸ਼ਿਲਪਾ ਦੇ ਕੁਝ ਸਾੜ੍ਹੀ ਲੁੱਕ ਤੋਂ ਆਈਡਿਆ ਲੈ ਸਕਦੇ ਹੋ।


Related News