ਕਰਿਸ਼ਮਾ ਦੇ ਸਾਬਕਾ ਪਤੀ ਨੇ ਬੱਚਿਆਂ ਨਾਲ ਇੰਝ ਮਨਾਈਆਂ ਛੁੱਟੀਆਂ (ਦੇਖੋ ਤਸਵੀਰਾਂ)

3/23/2018 2:48:17 PM

ਮੁੰਬਈ (ਬਿਊਰੋ)— ਭਾਵੇਂ ਕਰਿਸ਼ਮਾ ਕਪੂਰ ਤੇ ਸੰਜੇ ਕਪੂਰ ਵਿਚਾਲੇ ਤਲਾਕ ਹੋ ਗਿਆ ਹੈ ਪਰ ਬੱਚਿਆਂ ਲਈ ਅਜੇ ਵੀ ਪਿਤਾ ਸੰਜੇ ਦਾ ਪਿਆਰ ਘੱੱਟ ਨਹੀਂ ਹੋਇਆ। ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸੰਜੇ ਬੇਟੀ ਸਮਾਇਰਾ ਤੇ ਬੇਟੇ ਕਿਆਨ ਨਾਲ ਸਕੀਇੰਗ ਕਰਦੇ ਨਜ਼ਰ ਆ ਰਹੇ ਹਨ।
PunjabKesari
ਸੰਜੇ ਨੇ ਸੋਸ਼ਲ ਮੀਡੀਆ 'ਤੇ ਬੱਚਿਆਂ ਨਾਲ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, 'Spent the weekend skiing with my kids. The older the grow the more I learn from their experiences. Blessed to have the opportunity to parent them! Every moment counts! Great conversations, outstanding ski conditions, and just pure quality time.'
PunjabKesari
ਕਰਿਸ਼ਮਾ ਕਪੂਰ ਨੇ ਆਪਣੇ ਬੱਚਿਆਂ ਤੇ ਸਾਬਕਾ ਪਤੀ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਕੁਝ ਸਮੇਂ ਪਹਿਲਾਂ ਕਰਿਸ਼ਮਾ ਨੇ ਬੇਟੀ ਸਮਾਇਰਾ ਦੇ ਜਨਮਦਿਨ 'ਤੇ ਇਕ ਸ਼ਾਨਦਾਰ ਪਾਰਟੀ ਦਿੱਤੀ ਸੀ। ਇਸ ਜਸ਼ਨ 'ਚ ਵੀ ਸੰਜੇ ਸ਼ਾਮਲ ਹੋਏ ਸਨ। ਸੰਜੇ ਇਨ੍ਹੀਂ ਦਿਨੀਂ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖ ਰਹੇ ਹਨ।
PunjabKesari
ਉਹ ਅਕਸਰ ਉਨ੍ਹਾਂ ਨੂੰ ਮਿਲਦੇ ਹਨ ਤੇ ਉਸ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਦੇ ਹਨ। ਦੱਸਣਯੋਗ ਹੈ ਕਿ ਕਰਿਸ਼ਮਾ ਤੇ ਸੰਜੇ ਨੇ 2003 'ਚ ਵਿਆਹ ਕਰਵਾਇਆ ਸੀ। 2010 'ਚ ਕਰਿਸ਼ਮਾ ਨੇ ਸੰਜੇ ਦਾ ਘਰ ਛੱਡ ਦਿੱਤਾ ਤੇ ਆਪਣੇ ਘਰ ਵਾਪਸ ਆ ਗਈ। ਦੋਵਾਂ ਨੇ 2016 'ਚ ਤਲਾਕ ਲੈ ਲਿਆ।​​​​​​​​​​​​​​
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News