ਭਾਰਤ ''ਚ ਲਾਂਚ ਹੋਇਆ ਲਾਵਾ ਦਾ ਐਂਡ੍ਰਾਇਡ Oreo Go ਸਮਾਰਟਫੋਨ

03/23/2018 2:49:58 PM

ਜਲੰਧਰ- ਲਾਵਾ ਨੇ ਆਪਣਾ ਪਹਿਲਾ ਐਂਡ੍ਰਾਇਡ ਓਰਿਓ (Go Edition) ਸਮਾਰਟਫੋਨ ਲਾਵਾ Z50 ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਬਲੈਕ ਅਤੇ ਗੋਲਡ ਕਲਰ ਆਪਸ਼ਨਸ ਦੇ ਨਾਲ ਹੈ। ਲਾਵਾ Z50 ਵਿਕਰੀ ਲਈ ਆਨਲਾਈਨ ਵੈੱਬਸਾਈਟ ਫਲਿਪਕਾਰਟ, ਅਮੇਜ਼ਾਨ ਅਤੇ ਸਨੈਪਡੀਲ ਦੇ ਨਾਲ ਹੀ ਆਫਲਾਈਨ ਰਿਟੇਲ ਸਟੋਰਸ ਦੇ ਰਾਹੀਂ ਤੋਂ ਵੀ ਉਪਲੱਬਧ ਹੋਵੇਗਾ। ਲਾਵਾ ਦਾ ਇਹ ਨਵਾਂ ਸਮਾਰਟਫੋਨ ਵੀ 2 ਸਾਲ ਦੀ ਵਾਰੰਟੀ ਦੇ ਉਪਲੱਬਧ ਹੈ। ਇਸ ਦੀ ਮਾਰਕੀਟ (MOP) 4400 ਰੁਪਏ ਹੈ। ਪਰ ਕੰਪਨੀ ਏਅਰਟੈੱਲ ਦੀ ਭਾਗੀਦਾਰੀ ਚ ਮੇਰਾ ਪਹਿਲਾ ਸਮਾਰਟਫੋਨ ਪਹਿਲ ਦੇ ਤਹਿਤ ਇਸ ਸਮਾਰਟਫੋਨ ਦੀ ਖਰੀਦਦਾਰੀ 'ਤੇ 2000 ਰੁਪਏ ਦਾ ਕੈਸ਼ਬੈਕ ਆਫਰ ਦੇ ਰਹੀ ਹੈ।

ਸਪੈਸੀਫਿਕੇਸ਼ਨਸ
ਇਸ 'ਚ 4.5 ਇੰਚ ਦੀ FWVGA ਡਿਸਪਲੇ ਦਿੱਤੀ ਗਈ ਹੈ ਜਿਸਦੀ ਸਕ੍ਰੀਨ ਰੈਜ਼ੋਲਿਊਸ਼ਨ 854x480 ਪਿਕਸਲਸ ਹੈ। ਇਸ ਦੇ ਨਾਲ ਹੀ ਇਹ 2.5D ਕਰਵਡ ਡਿਸਪਲੇਅ ਦੇ ਨਾਲ ਹੈ ਜਿਸ 'ਤੇ ਕਾਰਨਿੰਗ ਗੋਰਿੱਲਾ ਗਲਾਸ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਸ ਦੇ ਨਾਲ ਹੀ 1.1GHZ ਕਵਾਡ-ਕੋਰ ਮੀਡੀਆਟੈੱਕ MT6737M ਪ੍ਰੋਸੈਸਰ, ਐਡਰਿਨੋ 304 GPU, 1GB ਰੈਮ ਅਤੇ 8GB ਦੀ ਇੰਟਰਨਲ ਸਟੋਰੇਜ ਸਮਰੱਥਾ ਹੈ ਜਿਸ ਨੂੰ ਕਿ ਮਾਇਕ੍ਰੋ ਐੱਸ. ਡੀ ਕਾਰਡ ਤੋਂ 128GB ਤੱਕ ਐਕਸਪੇਂਡ ਕੀਤਾ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 8.1 ਓਰਿਓ ਗੋ ਐਡੀਸ਼ਨ 'ਤੇ ਅਧਾਰਿਤ ਹੈ।

ਲਾਵਾ Z50 'ਚ 5-ਮੈਗਾਪਿਕਸਲ ਦਾ ਰਿਅਰ ਕੈਮਰਾ LED ਫਲੈਸ਼ ਅਤੇ ਬੋਕੇ ਇਫੈਕਟ ਦੀ ਖੂਬੀ ਦੇ ਨਾਲ ਹੈ। ਸੈਲਫੀ ਲਈ ਵੀ ਇਸ 'ਚ 5-ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਜੋ ਕਿ ਬੋਕੇ ਇਫੈਕਟ ਦੀ ਖੂਬੀ ਅਤੇ LED ਫਲੈਸ਼ ਦੀ ਸਹੂਲਤ ਦੇ ਨਾਲ ਹੈ। ਕੁਨੈੱਕਟੀਵਿਟੀ ਲਈ ਡਿਊਲ ਸਿਮ, 4G VoLTE, ਵਾਈ-ਫਾਈ 802.11b/g/n, ਬਲੂਟੁੱਥ 4.0 ਅਤੇ GPS ਆਦਿ ਹਨ।


Related News