ਹੁਣ ਦਿਮਾਗ ਦੀਆਂ ਗਤੀਵਿਧੀਆਂ ਦੀ ਜਾਂਚ ਕਰੇਗਾ ਹੈਲਮਟ ਜਿਹਾ ਸਕੈਨਰ

03/23/2018 2:30:20 PM

ਲੰਡਨ (ਬਿਊਰੋ)— ਮਨੁੱਖੀ ਕਿਰਿਆਵਾਂ ਦੀ ਜਾਂਚ ਲਈ ਵਿਗਿਆਨੀ ਨਵੇਂ-ਨਵੇਂ ਉਪਕਰਣਾਂ ਦੀ ਖੋਜ ਵਿਚ ਲੱਗੇ ਹੋਏ ਹਨ। ਇਹ ਉਪਕਰਣ ਪਹਿਲਾਂ ਬਣਾਏ ਗਏ ਉਪਕਰਣਾਂ ਦਾ ਸੁਧਰਿਆ ਰੂਪ ਹਨ। ਹੁਣ ਵਿਗਿਆਨੀਆਂ ਨੇ ਇਕ ਅਜਿਹਾ ਬ੍ਰੇਨ ਸਕੈਨਰ ਬਣਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ, ਜਿਸ ਨੂੰ ਹੈਲਮਟ ਦੀ ਤਰ੍ਹਾਂ ਪਹਿਨਿਆ ਜਾ ਸਕਦਾ ਹੈ। ਇਸ ਸਕੈਨਰ ਦੀ ਖਾਸੀਅਤ ਹੈ ਕਿ ਇਹ ਮਰੀਜ਼ ਦੇ ਕੁਦਰਤੀ ਰੂਪ ਵਿਚ ਚੱਲਣ-ਫਿਰਨ ਦੌਰਾਨ ਵੀ ਉਸ ਦੇ ਦਿਮਾਗ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕਰ ਸਕਦਾ ਹੈ। ਬ੍ਰਿਟੇਨ ਸਥਿਤ ਯੂਨੀਵਰਸਿਟੀ ਆਫ ਨਾਟਿੰਘਮ ਦੇ ਸ਼ੋਧ ਕਰਤਾਵਾਂ ਵੱਲੋਂ ਵਿਕਸਿਤ ਕੀਤੇ ਗਏ ਇਸ ਸਕੈਨਰ ਜ਼ਰੀਏ ਵਿਅਕਤੀ ਵੱਲੋਂ ਹੱਸਦੇ, ਚਾਹ ਪੀਂਦੇ, ਸਟਰੈਚਿੰਗ ਕਰਦੇ ਅਤੇ ਇੱਥੋਂ ਤੱਕ ਕਿ ਪਿੰਗ ਪਾਂਗ ਖੇਡਦੇ ਹੋਏ ਵੀ ਉਸ ਦੇ ਦਿਮਾਗ ਦੀਆਂ ਗਤੀਵਿਧੀਆਂ ਨੂੰ ਮਾਪਿਆ ਜਾ ਸਕੇਗਾ। ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਮੈਗਰੈਟੋਂਏਸੇਫੇਲੋਗ੍ਰਾਫੀ (ਐੱਮ. ਆਈ. ਜੀ.) ਪ੍ਰਣਾਲੀ 'ਤੇ ਇਹ ਸਕੈਨਰ ਨਾ ਸਿਰਫ ਬਹੁਤ ਹਲਕਾ ਹੈ ਬਲਕਿ ਵਰਤਮਾਨ ਵਿਚ ਮੌਜੂਦ ਸਾਰੀਆਂ ਪ੍ਰਣਾਲੀਆਂ ਵਿਚੋਂ ਜ਼ਿਆਦਾ ਬਿਹਤਰ ਸਕੈਨ ਕਰਨ ਵਿਚ ਸਮਰੱਥ ਹੈ। ਇਸ ਹਲਕੇ ਵਜ਼ਨ ਵਾਲੇ ਸਕੈਨਰ ਦੀ ਇਰ ਹੋਰ ਖਾਸੀਅਤ ਹੈ ਕਿ ਇਹ ਕਮਰੇ ਦੇ ਤਾਪਮਾਨ 'ਤੇ ਕੰਮ ਕਰਦਾ ਹੈ। ਇਹ ਸਕੈਨਰ ਵਰਤਮਾਨ ਵਿਚ ਮੌਜੂਦ ਸਕੈਨਰ ਦੀ ਤੁਲਨਾ ਵਿਚ ਦਿਮਾਗ ਦੇ ਜ਼ਿਆਦਾ ਕਰੀਬ ਹੁੰਦਾ ਹੈ। ਇਸ ਨਾਲ ਇਹ ਦਿਮਾਗ ਦੀਆਂ ਗਤੀਵਿਧੀਆਂ ਨੂੰ ਜ਼ਿਆਦਾ ਬਿਹਤਰ ਤਰੀਕੇ ਨਾਲ ਜਾਂਚ ਸਕਦਾ ਹੈ। ਇਸ ਨੂੰ ਤਿਆਰ ਕਰਨ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਜ਼ਰੇਏ ਉਨ੍ਹਾਂ ਮਰੀਜ਼ਾਂ ਦੇ ਇਲਾਜ ਵਿਚ ਮਦਦ ਮਿਲ ਸਕੇਗੀ, ਜੋ ਰਵਾਇਤੀ ਐੱਮ. ਆਈ. ਜੀ. ਸਕੈਨਰ ਦੀ ਵਰਤੋਂ ਨਹੀਂ ਕਰ ਸਕਦੇ ਹਨ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਛੋਟੇ ਬੱਚਿਆਂ ਜਾਂ ਪਾਰਕੀਸਨ ਜਿਹੀਆਂ ਬੀਮਾਰੀਆਂ ਨਾਲ ਪੀੜਤ ਮਰੀਜ਼ ਐੱਮ. ਆਈ. ਜੀ. ਸਕੈਨਰ ਦੀ ਵਰਤੋਂ ਨਹੀਂ ਕਰ ਸਕਦੇ।  


Related News