ਵੇਟਰ ਦਾ ਕੰਮ ਕਰ ਚੁੱਕੀ ਏਕਤਾ ਕਪੂਰ ਦੀ ਇਹ ਹੀਰੋਇਨ ਜਦੋਂ ਰਾਤੋਂ-ਰਾਤ ਬਣੀ ਸੀ ਸਟਾਰ

3/23/2018 2:18:45 PM

ਮੁੰਬਈ(ਬਿਊਰੋ)— ਟੀ. ਵੀ. ਦੀ ਦੁਨੀਆ ਤੋਂ ਸਿਆਸਤ 'ਚ ਕਦਮ ਰੱਖਣ ਵਾਲੀ ਸਮ੍ਰਿਤੀ ਈਰਾਨੀ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 23 ਮਾਰਚ 1976 ਨੂੰ ਦਿੱਲੀ 'ਚ ਹੋਇਆ ਸੀ। ਸਮ੍ਰਿਤੀ ਈਰਾਨੀ 3 ਭੈਣਾਂ 'ਚੋਂ ਸਭ ਤੋਂ ਵੱਡੀ ਹੈ। ਉਹ ਬਚਪਨ ਤੋਂ ਹੀ ਆਰ. ਐੱਸ. ਐੱਸ. ਦੀ ਮੈਂਬਰ ਰਹੀ ਹੈ। ਅਸਲ 'ਚ ਉਨ੍ਹਾਂ ਦੇ ਦਾਦਾ ਸੰਘ (ਯੂਨੀਅਨ) ਦੇ ਇਕ ਵਰਕਰ ਸਨ ਤੇ ਉਨ੍ਹਾਂ ਦੀ ਮਾਂ ਉਸ ਸਮੇਂ ਜਨ ਸੰਘ (ਹੁਣ ਭਾਰਤੀ ਜਨਤਾ ਪਾਰਟੀ) ਦੀ ਮੈਂਬਰ ਸੀ। ਸਮ੍ਰਿਤੀ ਨੇ ਹੋਲੀ ਚਾਈਲਡ ਆਕਜ਼ੀਲੀਅਮ ਸਕੂਲ ਤੋਂ 12ਵੀਂ ਤੱਕ ਦੀ ਪੜ੍ਹਾਈ ਕੀਤੀ।

PunjabKesari

ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲ ਆਫ ਲਰਨਿੰਗ (ਪੱਤਰਕਾਰ), ਦਿੱਲੀ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਲਿਆ। ਜ਼ਿਕਰਯੋਗ ਹੈ ਕਿ ਜਦੋਂ ਕੇਂਦਰ 'ਚ ਉਨ੍ਹਾਂ ਨੂੰ ਮਨੁੱਖੀ ਸਰੋਤ ਮੰਤਰੀ ਬਣਾਇਆ ਗਿਆ, ਉਸ ਸਮੇਂ ਉਨ੍ਹਾਂ ਦੀ ਸਿੱਖਿਆ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਸਮ੍ਰਿਤੀ ਈਰਾਨੀ ਨੇ ਮਿਸ ਇੰਡੀਆ ਮੁਕਾਬਲੇ 'ਚ ਵੀ ਹਿੱਸਾ ਲਿਆ ਤੇ 1998 'ਚ ਸਮ੍ਰਿਤੀ ਨੇ ਮਿਸ ਇੰਡੀਆ ਪੇਜੇਂਟ ਫਾਈਨਲਿਸਟ 'ਚ ਆਪਣੀ ਜਗ੍ਹਾ ਬਣਾਈ। ਉਸੇ ਸਾਲ ਉਹ ਮੀਕਾ ਸਿੰਘ ਦੇ ਐਲਬਮ 'ਸਾਵਨ ਮੇਂ ਲੱਗ ਗਈ ਆਗ' ਗੀਤ 'ਚ ਪਰਫਾਰਮ ਕਰਦੀ ਨਜ਼ਰ ਆਈ।

PunjabKesari

ਜਾਣਕਾਰੀ ਮੁਤਾਬਕ ਮਾਡਲਿੰਗ 'ਚ ਆਉਣ ਤੋਂ ਪਹਿਲਾਂ ਸਮ੍ਰਿਤੀ ਇਕ ਮਸ਼ਹੂਰ ਰੈਸਟੋਰੈਂਟ 'ਚ ਬਤੌਰ ਵੇਟਰ ਦਾ ਕੰਮ ਕਰਦੀ ਸੀ। ਸਾਲ 2000 'ਚ ਸਮ੍ਰਿਤੀ ਨੇ ਸੀਰੀਅਲ 'ਆਤਿਸ਼' ਅਤੇ 'ਹਮ ਹੈ ਕੱਲ ਆਜ ਔਰ ਕੱਲ' ਨਾਲ ਛੋਟੇ ਪਰਦੇ 'ਤੇ ਐਂਟਰੀ ਲਈ। ਦੋਵੇਂ ਹੀ ਸੀਰੀਅਲ ਸਟਾਰ ਪਲੱਸ 'ਤੇ ਪ੍ਰਸਾਰਿਤ ਹੁੰਦੇ ਸਨ ਹਾਲਾਂਕਿ, ਉਨ੍ਹਾਂ ਨੂੰ ਪਛਾਣ ਏਕਤਾ ਕਪੂਰ ਦੇ ਸ਼ੋਅ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਤੋਂ ਮਿਲੀ, ਜਿਸ ਨਾਲ ਉਹ ਘਰ-ਘਰ 'ਚ ਇਕ ਮਸ਼ਹੂਰ ਚਿਹਰਾ ਬਣ ਗਈ ਤੇ ਰਾਤੋਂ-ਰਾਤ ਸਟਾਰ ਬਣ ਗਈ।

PunjabKesari

'ਤੁਲਸੀ ਵਿਰਾਨੀ' ਦਾ ਰੋਲ ਕਰ ਕੇ ਮਸ਼ਹੂਰ ਹੋਈ ਸਮ੍ਰਿਤੀ ਈਰਾਨੀ ਨੂੰ ਪਹਿਲਾਂ ਏਕਤਾ ਕਪੂਰ ਦੀ ਟੀਮ ਨੇ ਰਿਜੈਕਟ ਕਰ ਦਿੱਤਾ ਸੀ। ਸਮ੍ਰਿਤੀ ਨੇ ਇਹ ਖੁਲਾਸਾ ਕਰਦੇ ਹੋਏ ਦੱਸਿਆ ਸੀ ਕਿ ਮੈਂ 20 ਸਾਲ ਤੱਕ ਟੀ. ਵੀ. ਨਾਲ ਜੁੜੀ ਰਹੀ। ਇਸ ਨੇ ਮੈਨੂੰ ਇੰਡੀਅਨ ਪਾਲੀਟਿਕਸ 'ਚ ਆਉਣ ਦਾ ਪਲੈਟਫਾਰਮ ਦਿੱਤਾ ਅਤੇ ਮੈਂ ਇਸ ਲਈ ਹਮੇਸ਼ਾ ਟੀ. ਵੀ. ਦੀ ਧੰਨਵਾਦੀ ਰਹਾਂਗੀ। ਇਸ ਤੋਂ ਇਲਾਵਾ ਏਕਤਾ ਕਪੂਰ ਨੇ ਮੈਨੂੰ ਬਹੁਤ ਸੁਪੋਰਟ ਕੀਤਾ ਹੈ। ਕਈ ਲੜਕੀਆਂ ਨਾਲ ਜਦੋਂ ਮੈਂ ਉਨ੍ਹਾਂ ਕੋਲ੍ਹ ਆਡੀਸ਼ਨ ਦੇਣ ਗਈ ਤਾਂ ਮੈਂ ਟੀ. ਵੀ. ਲਈ ਫਿੱਟ ਨਹੀਂ ਸੀ।

PunjabKesari

ਟੀਮ ਦੇ ਰਿਜੈਕਟ ਕਰਨ ਦੇ ਬਾਵਜੂਦ ਏਕਤਾ ਨੇ ਮੈਨੂੰ ਸ਼ੋਅ ਲਈ ਚੁਣ ਲਿਆ।'' ਸੀਰੀਅਲ 'ਕਿਉਂਕਿ ਸਾਸ ਭੀ ਕਭੀ ਸਾਸ ਥੀ' ਲਈ ਸਮ੍ਰਿਤੀ ਨੂੰ 5 ਇੰਡੀਅਨ ਟੈਲੀਵਿਜ਼ਨ ਅਕੈਡਮੀ, 4 ਇੰਡੀਅਨ ਟੈਲੀ ਐਵਾਰਡਜ਼ ਤੇ 8 ਸਟਾਰ ਪਰਿਵਾਰ ਐਵਾਰਡਜ਼ ਮਿਲੇ। ਇਸ ਤੋਂ ਇਲਾਵਾ ਸਮ੍ਰਿਤੀ ਨੇ 2001 'ਚ ਪ੍ਰਾਚੀਣ ਸੀਰੀਅਲ 'ਰਾਮਾਇਣ' 'ਚ 'ਸੀਤਾ' ਦਾ ਕਿਰਦਾਰ ਵੀ ਨਿਭਾਇਆ।

PunjabKesari

ਉਨ੍ਹਾਂ ਨੇ 'ਵਿਰੁੱਧ', 'ਤੀਨ ਬਹੂਰਾਨੀਆਂ' ਤੇ 'ਏਕ ਥੀ ਨਾਇਕਾ' ਵਰਗੇ ਕਈ ਸੀਰੀਅਲਸ 'ਚ ਵੀ ਕੰਮ ਕੀਤਾ। 2001 'ਚ ਉਨ੍ਹਾਂ ਨੇ ਪਾਰਸੀ ਐਂਟਰਪ੍ਰੋਨਿਓਰ ਜੁਬਿਨ ਈਰਾਨੀ ਨਾਲ ਵਿਆਹ ਕਰ ਲਿਆ। ਉਨ੍ਹਾਂ ਦੀ ਇਕ ਬੇਟੀ ਤੇ ਇਕ ਬੇਟੀ ਹੈ। ਇਸ ਤੋਂ ਇਲਾਵਾ ਸਮ੍ਰਿਤੀ ਦੀ ਇਕ ਮਤਰੇਈ ਬੇਟੀ ਸ਼ਾਨੇਲ ਵੀ ਹੈ।

PunjabKesari

ਸ਼ਾਨੇਲ ਜੁਬਿਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਮੋਨਾ ਦੀ ਬੇਟੀ ਹੈ। 2003 'ਚ ਸਮ੍ਰਿਤੀ ਈਰਾਨੀ ਨੇ ਭਾਰਤੀ ਜਨਤਾ ਪਾਰਟੀ ਜੁਆਈਨ ਕੀਤੀ। ਇਸ ਦੇ ਅਗਲੇ ਸਾਲ ਹੀ ਉਨ੍ਹਾਂ ਨੂੰ ਮਹਾਰਾਸ਼ਟਰ ਦੀ ਯੂਥ ਵਿੰਗ ਦਾ ਵਾਈਸ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ। ਸਮ੍ਰਿਤੀ ਈਰਾਨੀ ਮੋਦੀ ਸਰਕਾਰ 'ਚ ਮਨੁੱਖੀ ਸਰੋਤ ਤੇ ਵਿਕਾਸ ਮੰਤਰੀ ਰਹਿ ਚੁੱਕੀ ਹੈ ਤੇ ਫਿਲਹਾਲ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਸੰਭਾਲ ਰਹੀ ਹੈ।

PunjabKesari PunjabKesari PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News