ਪ੍ਰੀਖਿਆ ਦੇਣ ਆਈ ਲੜਕੀ ਪ੍ਰੇਮੀ ਨਾਲ ਫਰਾਰ

03/23/2018 1:58:01 PM

ਗੁਰਦਾਸਪੁਰ (ਵਿਨੋਦ) : ਪ੍ਰੀਖਿਆਂ ਦੇਣ ਆਈ ਨਾਬਾਲਿਗ ਲੜਕੀ ਨੂੰ ਇਕ ਨੌਜਵਾਨ ਵਿਆਹ ਦਾ ਲਾਲਚ ਦੇ ਕੇ ਭਜਾ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਸਿਟੀ ਪੁਲਸ ਗੁਰਦਾਸਪੁਰ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਨੌਜਵਾਨ ਦੇ ਵਿਰੁੱਧ ਧਾਰਾ 363, 366 ਅਧੀਨ ਕੇਸ ਦਰਜ ਕਰਕੇ ਦੋਸ਼ੀ ਅਤੇ ਲੜਕੀ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ। 
ਸਥਾਨਕ ਰੇਲਵੇ ਸਟੇਸ਼ਨ ਕਾਲੋਨੀ ਨਿਵਾਸੀ ਇਕ ਔਰਤ ਨੇ ਸਿਟੀ ਪੁਲਸ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ 17 ਸਾਲਾ ਲੜਕੀ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਗਿਆਰਵੀਂ ਕਲਾਸ ਦੀ ਪ੍ਰੀਖਿਆਂ ਦੇ ਰਹੀ ਸੀ। ਜਿਸ ਦੇ ਚਲਦੇ 19 ਮਾਰਚ ਨੂੰ ਉਹ ਆਪਣੀ ਲੜਕੀ ਦੇ ਨਾਲ ਸਕੂਲ ਉਸ ਨੂੰ ਛੱਡਣ ਦੇ ਲਈ ਆਈ ਅਤੇ ਵਾਪਸ ਘਰ ਚਲੀ ਗਈ ਪਰ ਜਦ ਦੁਪਹਿਰ 12 ਵਜੇ ਫਿਰ ਪ੍ਰੀਖਿਆਂ ਖਤਮ ਹੋਣ ਤੇ ਲੜਕੀ ਨੂੰ ਘਰ ਵਾਪਸ ਲੈ ਕੇ ਜਾਣ ਦੇ ਲਈ ਆਈ ਤਾਂ ਉਸ ਦੀ ਲੜਕੀ ਸਕੂਲ ਵਿਚ ਨਹੀਂ ਮਿਲੀ। ਉਸ ਦੀ ਤਲਾਸ਼ ਵੀ ਕੀਤੀ ਗਈ ਪਰ ਉਹ ਨਹੀਂ ਮਿਲੀ। ਉਕਤ ਮਹਿਲਾ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਹੁਣ ਪਤਾ ਲੱਗਾ ਹੈ ਕਿ ਇਕ ਨੌਜਵਾਨ ਰਵੀ ਪੁੱਤਰ ਭਾਗੋ ਨਿਵਾਸੀ ਪਿੰਡ ਮਚਲਾ ਉਸ ਨੂੰ ਵਿਆਹ ਦਾ ਲਾਲਚ ਦੇ ਕੇ ਬਹਿਲਾ ਫੁਸਲਾ ਕੇ ਆਪਣੇ ਨਾਲ ਲੈ ਗਿਆ ਹੈ। ਇਸ ਸੰਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਉਕਤ ਮਹਿਲਾ ਦੀ ਸ਼ਿਕਾਇਤ ਤੇ ਦੋਸ਼ੀ ਰਵੀ ਨਿਵਾਸੀ ਮਚਲਾ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀ ਤੇ ਲੜਕੀ ਦੀ ਤਾਲਾਸ਼ ਕੀਤੀ ਜਾ ਰਹੀ ਹੈ।


Related News