IPL ਉਦਘਾਟਨ ਪ੍ਰੋਗਰਾਮ ''ਚ ਹੋਇਆ ਬਦਲਾਅ, BCCI ਨੇ ਤੈਅ ਕੀਤੀ ਨਵੀਂ ਤਾਰੀਖ

03/23/2018 1:38:40 PM

ਨਵੀਂ ਦਿੱਲੀ (ਬਿਊਰੋ)— ਕਰੋੜਾਂ ਭਾਰਤੀ ਅਤੇ ਵਿਦੇਸ਼ੀ ਪ੍ਰਸ਼ੰਸਕ ਆਈ.ਪੀ.ਐੱਲ. ਸੀਜ਼ਨ 11 ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਜਿਵੇਂ-ਜਿਵੇਂ ਟੂਰਨਾਮੈਂਟ ਦੀ ਤਰੀਖ ਕੋਲ ਆ ਰਹੀ ਹੈ, ਲੋਕਾਂ ਦੀ ਬੇਸਬਰੀ ਵਧਦੀ ਜਾ ਰਹੀ ਹੈ। ਇਸ ਟੂਰਨਾਮੈਂਟ 'ਚ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ ਚਾਹੇ ਉਹ ਖਿਡਾਰੀਆਂ ਨੂੰ ਲੈ ਕੇ ਜਾਂ ਟੀਮਾਂ ਨੂੰ ਲੈ ਕੇ ਹੋਣ। ਤਾਜ਼ਾ ਖਬਰ ਇਹ ਆ ਰਹੀ ਹੈ ਕਿ ਟੂਰਨਾਮੈਂਟ ਦਾ ਉਦਘਾਟਨ ਪ੍ਰੋਗਰਾਮ ਦੀ ਤਾਰੀਖ 'ਚ ਬਦਲਾਅ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਇਹ ਖਬਰ ਆਈ ਸੀ ਕਿ ਆਈ.ਪੀ.ਐੱਲ. 'ਚ ਡੀ.ਆਰ.ਐੱਸ. ਸਿਸਟਮ ਨੂੰ ਲਾਗੂ ਕੀਤਾ ਜਾਵੇਗਾ। ਇਸ ਫੈਸਲੇ ਤੋਂ ਬਾਅਦ ਹੋ ਸਕਦਾ ਹੈ ਕਿ ਟੂਰਨਾਮੈਂਟ ਸ਼ੁਰੂ ਹੋਣ ਤਕ ਹੋਰ ਵੀ ਕਈ ਰੋਮਾਂਚਕ ਖਬਰਾਂ ਸੁਣਨ ਨੂੰ ਮਿਲਣ। ਭਾਰਤੀ ਕ੍ਰਿਕਟ ਬੋਰਡ ਨੇ ਟੂਰਨਾਮੈਂਟ ਦਾ ਉਦਘਾਟਨ ਪ੍ਰੋਗਰਾਮ ਦੀ ਤਾਰੀਖ ਬਦਲ ਦਿੱਤੀ ਹੈ। ਪਹਿਲਾਂ ਗਵਰਨਿੰਗ ਕੌਂਸਿਲ ਨੇ ਉਦਘਾਟਨ ਸਮਾਗਮ ਲਈ 6 ਅਪ੍ਰੈਲ ਦੀ ਤਾਰੀਖ ਪੱਕੀ ਕੀਤੀ ਸੀ।
ਬੀ.ਸੀ.ਸੀ.ਆਈ. ਅਧਿਕਾਰੀਆਂ ਨੇ ਸਾਫ ਕਰ ਦਿੱਤਾ ਹੈ ਕਿ ਹੁਣ ਇਹ ਪ੍ਰੋਗਰਾਮ ਮੁੰਬਈ ਦੇ ਵਾਨਖੇੜੇਲ ਸਟੇਡੀਅਮ 'ਚ ਕੀਤਾ ਜਾਵੇਗਾ। ਗਵਰਨਿੰਗ ਕੌਂਸਿਲ ਇਸ ਪ੍ਰੋਗਰਾਮ ਨੂੰ ਹੁਣ ਤਕ ਦਾ ਸਰਵਸ੍ਰੇਸ਼ਠ ਅਤੇ ਯਾਦਗਾਰ ਪ੍ਰੋਗਰਾਮ ਬਣਾਉਣਾ ਚਾਹੁੰਦੀ ਹੈ। ਇਸ ਲਈ ਉਹ ਸਮਾਗਮ 'ਚ ਕੋਈ ਵੀ ਕਸਰ ਨਹੀਂ ਛੱਡਣਾ ਚਾਹੁੰਦੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਪ੍ਰੋਗਰਾਮ ਬਾਲੀਵੁੱਡ ਦੇ ਕਈ ਵਡੇ ਸਤਾਰੇ ਵੀ ਸ਼ਾਮਲ ਹੋ ਸਕਦੇ ਹਨ। ਪ੍ਰੋਗਰਾਮ ਦੇ ਲਈ ਸ਼ਾਹਰੁਖ ਖਾਨ, ਕੈਟਰੀਨਾ ਕੈਫ ਅਤੇ ਵਰੁਣ ਧਵਨ ਨਾਲ ਗਲ ਕੀਤੀ ਜਾ ਰਹੀ ਹੈ।


Related News