ਵਿਸ਼ਵ ਗੋਲਫ ਚੈਂਪੀਅਨਸ਼ਿਪ ਮੈਚਪਲੇਅ ਤੋਂ ਬਾਹਰ ਹੋਏ ਜਾਨਸਨ

03/23/2018 1:04:06 PM

ਆਸਟਿਨ, (ਬਿਊਰੋ)— ਦੁਨੀਆ ਦੇ ਨੰਬਰ ਇਕ ਗੋਲਫਰ ਡਸਟਿਨ ਜਾਨਸਨ ਲਗਾਤਾਰ ਦੂਜੀ ਹਾਰ ਦੇ ਕਾਰਨ ਵਿਸ਼ਵ ਗੋਲਫ ਚੈਂਪੀਅਨਸ਼ਿਪ ਮੈਚਪਲੇਅ ਤੋਂ ਬਾਹਰ ਹੋ ਗਏ ਹਨ।

ਮੌਜੂਦਾ ਚੈਂਪੀਅਨ ਜਾਨਸਨ ਨੂੰ ਬੁੱਧਵਾਰ ਨੂੰ ਆਸਟਰੀਆ ਦੇ ਬਰਨਡੇ ਵੀਸਬਰਗਰ ਨੇ ਉਲਟਫੇਰ ਦਾ ਸ਼ਿਕਾਰ ਬਣਾਇਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਸਟਿਨ ਕੰਟਰੀ ਕਲੱਬ ਟੈਕਸਾਸ 'ਚ ਕੈਨੇਡਾ ਦੇ ਐਡਮ ਹੈਡਵਿਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਰ ਹਾਰ ਨਾਲ ਜਾਨਸਨ ਦੇ ਲਈ ਰਾਊਂਡ ਰੋਬਿਨ ਪੜਾਅ ਦੇ ਗਰੁੱਪ ਇਕ ਤੋਂ ਨਾਕਆਊਟ ਦੌਰ 'ਚ ਪਹੁੰਚਣਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਹੈਡਵਿਨ ਅਤੇ ਕੇਵਿਨ ਕਿਸਨਰ ਦਾ ਇਸ ਚੋਟੀ ਦਾ ਦਰਜਾ ਪ੍ਰਾਪਤ ਗੋਲਫਰ ਤੋਂ ਉੱਪਰ ਰਹਿਣਾ ਤੈਅ ਹੈ।


Related News