ਕੱਪੜਿਆਂ 'ਤੇ ਲੱਗੇ ਸਿਆਹੀ ਦੇ ਦਾਗਾਂ ਨੂੰ ਇਨ੍ਹਾਂ ਘਰੇਲੂ ਤਰੀਕਿਆਂ ਨਾਲ ਕਰੋ ਸਾਫ

03/23/2018 12:50:10 PM

ਨਵੀਂ ਦਿੱਲੀ— ਕਾਲੇਜ ਜਾਂ ਦਫਤਰ ਜਾਣ ਵਾਲੇ ਲੋਕਾਂ ਦੇ ਕੱਪੜਿਆਂ 'ਤੇ ਸਿਆਹੀ ਦੇ ਨਿਸ਼ਾਨ ਲੱਗਣਾ ਆਮ ਜਿਹੀ ਗੱਲ ਹੈ। ਸਿਆਹੀ ਦੇ ਦਾਗ ਪੈਣ ਨਾਲ ਕੱਪੜੇ ਖਰਾਬ ਹੋ ਜਾਂਦੇ ਹਨ। ਇਹ ਦਾਗ ਇੰਨੇ ਜਿੱਦੀ ਹੁੰਦੇ ਹਨ ਕਿ ਜਲਦੀ ਨਿਕਲਦੇ ਹੀ ਨਹੀਂ ਹਨ। ਸਿਆਹੀ ਦੇ ਦਾਗ ਹਟਾਉਣ ਲਈ ਲੋਕ ਬਾਜ਼ਾਰ 'ਤੋਂ ਮਹਿੰਗੇ ਪ੍ਰਾਡਕਟਸ ਲੈ ਕੇ ਆਉਂਦੇ ਹਨ, ਜਿਸ 'ਚ ਬਹੁਤ ਸਾਰੇ ਪੈਸੇ ਲੱਗ ਜਾਂਦੇ ਹਨ। ਜੇ ਤੁਸੀਂ ਘੱਟ ਪੈਸਿਆਂ 'ਚ ਦਾਗ ਹਟਾਉਣਾ ਚਾਹੁੰਦੇ ਹੋ ਤਾਂ ਘਰੇਲੂ ਤਰੀਕਿਆਂ ਨਾਲ ਬਿਨਾ ਕਿਸੇ ਪ੍ਰੇਸ਼ਾਨੀ ਦੇ ਹਟਾ ਸਕਦੀ ਹੋ। ਅੱਜ ਅਸੀਂ ਤੁਹਾਨੂੰ ਉਨ੍ਹਾਂ ਘਰੇਲੂ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਤਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਟੂਥਪੇਸਟ
ਕੱਪੜਿਆਂ 'ਤੇ ਲੱਗੀ ਸਿਆਹੀ ਦੇ ਦਾਗ ਮਿਟਾਉਣ ਲਈ ਟੂਥਪੇਸਟ ਸਭ ਤੋਂ ਚੰਗਾ ਘਰੇਲੂ ਨੁਸਖਾ ਹੈ। ਸਭ ਤੋਂ ਪਹਿਲਾਂ ਬਿਨਾ ਜੈੱਲ ਦਾ ਟੂਥਪੇਸਟ ਲਓ। ਉਸ ਨੂੰ ਉੱਥੇ ਲਗਾਓ ਜਿੱਥੇ ਸਿਆਹੀ ਦੇ ਦਾਗ ਲੱਗੇ ਹੋਣ। ਫਿਰ ਇਸ ਨੂੰ ਸੁੱਕਣ ਦਿਓ। ਜਦੋਂ ਟੂਥਪੇਸਟ ਚੰਗੀ ਤਰ੍ਹਾਂ ਨਾਲ ਸੁੱਕ ਜਾਵੇ ਤਾਂ ਉਸ ਨੂੰ ਕਿਸੇ ਵੀ ਡਿਟਰਜੈਂਟ ਨਾਲ ਧੋ ਲਓ।
2. ਨੇਲ ਪੇਂਟ ਰਿਮੂਵਰ
ਦਾਗਾਂ ਨੂੰ ਸਾਫ ਕਰਨ ਲਈ ਸਭ ਤੋਂ ਪਹਿਲਾਂ ਕਾਟਨ ਨੂੰ ਨੇਲ ਪੇਂਟ ਰਿਮੂਵਰ 'ਚ ਡੁਬਾਓ। ਫਿਰ ਇਸ ਨੂੰ ਸਿਆਹੀ ਲੱਗੇ ਦਾਗਾਂ 'ਤੇ ਰਗੜੋ। ਇਸ ਤੋਂ ਬਾਅਦ ਪਾਣੀ ਨਾਲ ਦਾਗਾਂ ਨੂੰ ਸਾਫ ਕਰੋ।
3. ਨਮਕ
ਦਾਗ ਵਾਲੀ ਥਾਂ 'ਤੇ ਨਮਕ ਲਗਾਓ। ਫਿਰ ਇਸ ਨੂੰ ਗਿੱਲੇ ਟਿਸ਼ੂ ਅਤੇ ਬਰੱਸ਼ ਦੇ ਨਾਲ ਸਾਫ ਕਰੋ। ਅਜਿਹਾ ਉਦੋਂ ਤਕ ਕਰੋ ਜਦੋਂ ਤਕ ਸਿਆਹੀ ਦਾ ਨਿਸ਼ਾਨ ਸਾਫ ਨਾ ਹੋ ਜਾਵੇ।

4. ਦੁੱਧ
ਜਿਨ੍ਹਾਂ ਕੱਪੜਿਆਂ 'ਤੇ ਸਿਆਹੀ ਦੇ ਨਿਸ਼ਾਨ ਲੱਗੇ ਹਨ ਉਨ੍ਹਾਂ ਨੂੰ ਪੂਰੀ ਰਾਤ ਦੁੱਧ 'ਚ ਡੁਬੋ ਕੇ ਰੱਖੋ। ਸਵੇਰੇ ਉੱਠ ਕੇ ਉਸ ਨੂੰ ਡਿਟਰਜੈਂਟ ਨਾਲ ਸਾਫ ਕਰ ਲਓ।
5. ਸ਼ਰਾਬ
ਨਿਸ਼ਾਨ ਹਟਾਉਣ ਲਈ ਸ਼ਰਾਬ ਦਾ ਨੁਸਖਾ ਸਭ ਤੋਂ ਚੰਗਾ ਹੈ। ਦਾਗ ਸਾਫ ਕਰਨ ਲਈ ਸਭ ਤੋਂ ਪਹਿਲਾਂ ਸ਼ਰਾਬ ਨੂੰ ਦਾਗ 'ਤੇ ਹਲਕਾ ਜਿਹਾ ਰਗੜੋ। ਰਗੜਣ ਦੇ ਬਾਅਦ ਉਸ ਨੂੰ ਘੋਲ 'ਚ ਡੁੱਬੋ ਕੇ ਰੱਖ ਦਿਓ। ਉਸ ਤੋਂ ਬਾਅਦ ਕੱਪੜੇ ਨਾਲ ਧੋ ਲਓ।
6. ਕੋਰਨ ਸਟਾਰਚ
ਕੋਰਨ ਸਟਾਰਚ ਨਾਲ ਵੀ ਸਿਆਹੀ ਨੂੰ ਸਾਫ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਕੋਰਨ ਸਟਾਰਚ ਨੂੰ ਦੁੱਧ 'ਚ ਮਿਕਸ ਕਰ ਲਓ। ਫਿਰ ਇਸ ਪੇਸਟ ਨੂੰ ਦਾਗ 'ਤੇ ਲਗਾ ਕੇ ਛੱਡ ਦਿਓ। ਕੁਝ ਮਿੰਟਾਂ ਬਾਅਦ ਬਰੱਸ਼ ਨਾਲ ਸਾਫ ਕਰ ਲਓ। ਇਸ ਤਰ੍ਹਾਂ ਨਾਲ ਕੁਝ ਮਿੰਟ 'ਚ ਆਸਾਨੀ ਨਾਲ ਦਾਗ ਸਾਫ ਕੀਤੇ ਜਾ ਸਕਦੇ ਹਨ।


Related News