ਚਾਕਲੇਟ ਸੈਂਡਵਿਚ

03/23/2018 12:39:48 PM

ਜਲੰਧਰ— ਬੱਚੇ ਖਾਣਾ ਦੇਖ ਕੇ ਬਹੁਤ ਨਖਰੇ ਕਰਦੇ ਹਨ। ਅਜਿਹੇ 'ਚ ਉਨ੍ਹਾਂ ਦੇ ਪਸੰਦ ਦੀਆਂ ਚੀਜ਼ਾਂ ਬਣਾਉਣਾ ਬਹੁਤ ਹੀ ਜ਼ਰੂਰੀ ਹੈ, ਜਿਸ ਨਾਲ ਉਹ ਪੇਟ ਭਰ ਕੇ ਖਾ ਸਕਣ। ਅੱਜ ਅਸੀਂ ਤੁਹਾਨੂੰ ਚਾਕਲੇਟ ਸੈਂਡਵਿਚ ਬਣਾਉਣ ਬਾਰੇ ਦੱਸਾਂਗੇ। ਇਹ ਖਾਣ 'ਚ ਬਹੁਤ ਹੀ ਸਵਾਦ ਲੱਗਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
- 4 ਬਰੈੱਡ ਸਲਾਇਸ
- 1/2 ਕੱਪ ਚੋਕੋ ਚਿਪਸ ਜਾਂ ਨਿਊਟਰੀ
- 1 ਕੇਲਾ
- ਥੌੜਾ ਜਿਹਾ ਮੱਖਣ
ਬਣਾਉਣ ਲਈ ਵਿਧੀ:
- ਸਭ ਤੋਂ ਪਹਿਲਾਂ ਕੇਲੇ ਦੇ ਸਲਾਇਸ ਕਰ ਲਓ। ਸੈਂਡਵਿਚ ਮੇਕਰ ਨੂੰ ਗਰਮ ਕਰੋ ਅਤੇ ਉਸ 'ਚ ਬਟਰ ਲਗਾ ਲਓ।
- ਹੁਣ ਬਰੈੱਡ ਦੀ ਸਲਾਇਸ ਲੈ ਕੇ ਉਸ 'ਤੇ ਮੱਖਣ ਲਗਾਓ ਅਤੇ ਚੋਕੋ ਫੈਲਾ ਦਿਓ। ਫਿਰ ਉਸ 'ਤੇ ਕੇਲੇ ਦੇ ਸਲਾਇਸ ਲਗਾਓ ਅਤੇ ਉਸ ਨੂੰ ਦੂਜੇ ਬਰੈੱਡ ਨਾਲ ਬੰਦ ਕਰਕੇ ਉਸ 'ਤੇ ਮੱਖਣ ਲਗਾ ਦਿਓ।
- ਸੈਂਡਵਿਚ 'ਚ ਜ਼ਿਆਦਾ ਚੋਕੋ ਚਿਪਸ ਨਾ ਰੱਖੋ ਨਹੀਂ ਤਾਂ ਇਹ ਬਾਹਰ ਨਿਕਲਣੇ ਸ਼ੁਰੂ ਹੋ ਜਾਣਗੇ।
- ਸੈਂਡਵਿਚ 'ਚ ਬਟਰ ਲਗਾਉਣ ਤੋਂ ਬਾਅਦ ਇਸ ਨੂੰ ਸੈਂਡਵਿਚ ਮੇਕਰ 'ਚ ਰੱਖੋ।
- ਇਸ ਨੂੰ ਦੁੱਧ ਨਾਲ ਪਰੋਸੋ।


Related News