ਕਾਂਗਰਸ ਸੰਸਦ ਮੈਂਬਰ ਦਾ ਲੰਗਰ 'ਤੇ GST ਨੂੰ ਲੈ ਕੇ PM ਨੂੰ ਖੱਤ, ਸੰਸਦ ਦੇ ਬਾਹਰ ਕੀਤਾ ਪ੍ਰਦਰਸ਼ਨ

03/23/2018 12:25:46 PM

ਨਵੀਂ ਦਿੱਲੀ/ਚੰਡੀਗੜ੍ਹ— ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੱਤ ਲਿਖ ਕੇ ਸ੍ਰੀ ਦਰਬਾਰ ਸਾਹਿਬ ਸਮੇਤ ਪੰਜਾਬ ਦੇ 3 ਧਾਰਮਿਕ ਸਥਾਨਾਂ 'ਚ ਲੰਗਰ/ਪ੍ਰਸਾਦ ਬਣਾਉਣ ਲਈ ਹੋਣ ਵਾਲੀ ਖਰੀਦਾਰੀ ਨੂੰ ਜੀ.ਐੱਸ.ਟੀ. ਤੋਂ ਬਾਹਰ ਕਰਨ ਦੀ ਮੰਗ ਕੀਤੀ ਹੈ। ਪੀ.ਐੱਮ. ਨੂੰ ਵੀਰਵਾਰ ਨੂੰ ਲਿਖੇ ਗਏ ਖੱਤ 'ਚ ਬਾਜਵਾ ਨੇ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਦੁਰਗਿਆਨੀ ਮੰਦਰ ਅਤੇ ਰਾਮ ਤੀਰਥ ਮੰਦਰ 'ਚ ਪ੍ਰਸਾਦ ਤੋਂ ਜੀ.ਐੱਸ.ਟੀ ਹਟਾਉਣ ਦੀ ਮੰਗ ਕੀਤੀ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੰਜਾਬ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ 'ਚ ਲੰਗਰ ਲਈ ਹੋਣ ਵਾਲੀ ਖਰੀਦਾਰੀ 'ਤੇ ਰਾਜ ਸਰਕਾਰ ਵੱਲੋਂ ਲੱਗਣ ਵਾਲੇ ਜੀ.ਐੱਸ.ਟੀ. ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀ। ਬਾਜਵਾ ਨੇ ਆਪਣੇ ਖੱਤ 'ਚ ਲਿਖਿਆ ਹੈ,''ਪੰਜਾਬ ਦੇ ਲੋਕਾਂ ਨੇ ਖੇਤੀ ਤੋਂ ਲੈ ਕੇ ਰਾਸ਼ਟਰੀ ਸੁਰੱਖਿਆ ਤੱਕ ਹਰ ਖੇਤਰ 'ਚ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ 'ਚ ਲੰਗਰ ਨਾਲ ਜੁੜੇ ਸਾਮਾਨਾਂ 'ਤੇ ਜੀ.ਐੱਸ.ਟੀ. ਲਗਾਉਣਾ ਗੈਰ-ਜ਼ਰੂਰੀ ਬੋਝ ਹੈ ਅਤੇ ਇਸ ਨੂੰ ਹਟਾਇਆ ਜਾਣਾ ਚਾਹੀਦਾ।'' 

ਉੱਥੇ ਹੀ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਸੁਨੀਲ ਜਾਖੜ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹੱਥਾਂ 'ਚ ਤੱਖਤੀਆਂ ਫੜੀਆਂ ਹੋਈਆਂ ਹਨ ਅਤੇ ਲੰਗਰ ਤੋਂ ਜੀ.ਐੱਸ.ਟੀ. ਹਟਾਉਣ ਦੀ ਮੰਗ ਕਰ ਰਹੇ ਹਨ।


Related News