ਆਈਸ ਕਿਊਬਸ ਦੀ ਵਰਤੋ ਨਾਲ ਚਿਹਰੇ ''ਤੇ ਆਉਂਦਾ ਹੈ ਨਿਖਾਰ

03/23/2018 12:17:41 PM

ਨਵੀਂ ਦਿੱਲੀ— ਗਰਮੀ ਦੇ ਮੌਸਮ 'ਚ ਠੰਡੀ-ਠੰਡੀ ਬਰਫ ਖਾਣ ਦਾ ਮਨ ਕਰਦਾ ਹੈ। ਇਹ ਗਰਮੀ ਤੋਂ ਰਾਹਤ ਦਿਵਾਉਂਦੀ ਹੈ ਨਾਲ ਹੀ ਇਸ ਨਾਲ ਬਿਊਟੀ ਨਾਲ ਜੁੜੇ ਬਹੁਤ ਸਾਰੇ ਫਾਇਦੇ ਮਿਲਦੇ ਹਨ। ਘਰ ਤੋਂ ਬਾਹਰ ਨਿਕਲਦੇ ਹੀ ਤਪਦੀ ਗਰਮੀ ਸਕਿਨ ਨੂੰ ਝੁਲਸਾ ਦਿੰਦੀ ਹੈ। ਜਿਸ ਨਾਲ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਨਬਰਨ, ਪਿੰਪਲਸ, ਲਾਲਗੀ, ਸੋਜ ਆਦਿ ਨੂੰ ਦੂਰ ਕਰਨ ਲਈ ਸਭ ਤੋਂ ਆਸਾਨ ਅਤੇ ਆਰਾਮਦਾਇਕ ਤਰੀਕਾ ਹੈ ਬਰਫ ਦੀ ਵਰਤੋਂ ਕਰਨਾ। ਤੁਸੀਂ ਇਸ ਲਈ ਦੁੱਧ ਅਤੇ ਖੀਰੇ ਦਾ ਰਸ ਬਰਫ ਦੀ ਤਰ੍ਹਾਂ ਜਮਾ ਕੇ ਇਸ ਨਾਲ ਫੇਸ ਮਸਾਜ ਕਰ ਸਕਦੇ ਹੋ। ਪਫੀ ਆਈਜ ਤੋਂ ਛੁਟਕਾਰਾ ਪਾਉਣ ਲਈ ਗ੍ਰੀਨ ਟੀ ਦੇ ਬਰਫ ਦਾ ਟੁੱਕੜਾ ਫਰਿੱਜ 'ਚ ਜਮਾ ਕੇ ਸਨਬਰਨ ਤੋਂ ਰਾਹਤ ਮਿਲਦੀ ਹੈ।
1. ਮੁਹਾਸੇ ਅਤੇ ਸੋਜ
ਸਭ ਤੋਂ ਪਹਿਲਾਂ ਮੂੰਹ ਨੂੰ ਧੋ ਕੇ ਸੁੱਕਾ ਲਓ। ਇਸ ਤੋਂ ਬਾਅਦ ਬਰਫ ਦੇ ਟੁੱਕੜੇ ਨੂੰ ਪਲਾਸਟਿਕ ਦੇ ਬੈਗ 'ਚ ਲਪੇਟ ਲਓ। ਇਸ ਨਾਲ ਮੁਹਸਿਆਂ 'ਤੇ ਇਕ ਮਿੰਟ ਲਈ ਮਸਾਜ ਕਰੋ। ਫਿਰ 5 ਮਿੰਟ ਬਾਅਦ ਫਿਰ ਤੋਂ ਮਸਾਜ ਕਰੋ। ਇਸ ਤੋਂ ਬਾਅਦ ਚਿਹਰੇ ਨੂੰ ਅਸੈਂਸ਼ਿਅਲ ਤੇਲ ਦੀ ਇਕ ਬੂੰਦ ਨਾਲ ਮਸਾਜ ਕਰੋ।
2. ਬਲੱਡ ਸਰਕੁਲੇਸ਼ਨ ਕਰੇ ਬਿਹਤਰ
ਮੇਕਅੱਪ ਕਰਨ ਤੋਂ ਪਹਿਲਾਂ ਬਰਫ ਦੇ ਟੁੱਕੜੇ ਨਾਲ ਮਸਾਜ ਕਰੋ। ਇਸ ਨਾਲ ਮੇਕਅੱਪ ਜ਼ਿਆਦਾ ਦੇਰ ਤੱਕ ਟਿੱਕਿਆ ਰਹਿੰਦਾ ਹੈ। ਬਰਫ ਦੀ ਮਸਾਜ ਕਰਨ ਨਾਲ ਚਿਹਰੇ ਦਾ ਬਲੱਡ ਸਰਕੁਲੇਸ਼ਨ ਬਿਹਤਰ ਹੋ ਜਾਂਦਾ ਹੈ। ਇਸ ਨਾਲ ਤੁਸੀਂ ਲੰਬੇ ਸਮੇਂ ਤਕ ਜਵਾਨ ਦਿੱਖ ਸਕਦੇ ਹੋ।
3. ਸਨਬਰਨ ਤੋਂ ਛੁਟਕਾਰਾ
ਸਨਬਰਨ ਨਾਲ ਸਕਿਨ ਪੂਰੀ ਤਰ੍ਹਾਂ ਨਾਲ ਖਰਾਬ ਹੋ ਜਾਂਦੀ ਹੈ। ਇਸ ਨਾਲ ਬਹੁਤ ਜ਼ਿਆਦਾ ਦਰਦ ਵੀ ਹੁੰਦੀ ਹੈ। ਕੈਮੀਕਲ ਯੁਕਤ ਪ੍ਰਾਡਕਟਸ ਦੀ ਵਰਤੋਂ ਕਰਨ ਨਾਲੋਂ ਬਿਹਤਰ ਹੈ ਕਿ ਬਰਫ ਦੀ ਵਰਤੋਂ ਕੀਤੀ ਜਾਵੇ। ਤੁਸੀਂ ਬਰਫ ਦੀ ਥਾਂ 'ਤੇ ਐਲੋਵੇਰਾ ਨੂੰ ਫਰਿੱਜ 'ਚ ਜਮਾ ਕੇ ਚਿਹਰੇ 'ਤੇ ਵੀ ਮਸਾਜ ਕਰ ਸਕਦੇ ਹੋ।
4. ਪਫੀ ਆਈਸ ਤੋਂ ਰਾਹਤ
ਲਗਾਤਾਰ ਕੰਪਿਊਟਰ ਜਾਂ ਫਿਰ ਮੋਬਾਈਲ ਦੀ ਵਰਤੋਂ ਕਰਨ ਨਾਲ ਅੱਖਾਂ 'ਚ ਸੋਜ ਆ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਪਾਣੀ 'ਚ ਗ੍ਰੀਨ ਟੀ ਉਬਾਲ ਕੇ ਇਸ ਨੂੰ ਬਰਫ ਦੀ ਤਰ੍ਹਾਂ ਜਮਾ ਲਓ। ਇਸ ਨਾਲ ਅੱਖਾਂ ਦੇ ਆਲੇ-ਦੁਆਲੇ ਮਸਾਜ ਕਰੋ।
5. ਝੁਰੜੀਆਂ ਹਟਾਓ
ਵਧਦੀ ਉਮਰ ਦੇ ਨਾਲ ਚਿਹਰੇ 'ਤੇ ਝੁਰੜੀਆਂ ਵੀ ਸਾਫ ਦਿਖਾਈ ਦੇਣ ਲੱਗਦੀਆਂ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਪਹਿਲਾਂ ਕੋਸੇ ਪਾਣੀ ਨਾਲ ਚਿਹਰਾ ਧੋ ਕੇ ਸੁੱਕਾ ਲਓ। ਇਸ ਤੋਂ ਬਾਅਦ ਬਰਫ ਦੇ ਟੁੱਕੜੇ ਨਾਲ ਚਿਹਰੇ ਨੂੰ ਉਦੋਂ ਤਕ ਮਸਾਜ ਕਰੋ ਜਦੋਂ ਤਕ ਕਿ ਇਹ ਪਿਘਲ ਨਾ ਜਾਵੇ। ਇਸ ਨਾਲ ਪੋਰਸ ਟਾਈਟ ਹੋ ਜਾਣਗੇ।

 


Related News