ਕੋਬਾ ਰੋਟੀ

03/23/2018 12:05:34 PM

ਜਲੰਧਰ— ਕੋਬਾ ਰੋਟੀ ਰਾਜਸਥਾਨ 'ਚ ਬਣਾਇਆ ਜਾਣ ਵਾਲਾ ਭੋਜਨ ਹੈ। ਇਹ ਥੋੜ੍ਹੀ ਜਿਹੀ ਮੋਟੀ, ਕੁਰਕੁਰੀ, ਤੰਦੂਰ 'ਚ ਬਣਾਈ ਜਾਂਦੀ ਹੈ। ਤੁਸੀਂ ਇਸ ਨੂੰ ਤਵੇ 'ਤੇ ਘੱਟ ਗੈਸ 'ਤੇ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਕਣਕ ਦਾ ਆਟਾ - 350 ਗ੍ਰਾਮ
ਨਮਕ - 1/2 ਚੱਮਚ
ਜੀਰਾ - 1/2 ਚੱਮਚ
ਘਿਉ - 25 ਗ੍ਰਾਮ
ਪਾਣੀ - 200 ਮਿਲੀਲੀਟਰ
ਘਿਉ - ਬਰੱਸ਼ ਕਰਨ ਲਈ
ਵਿਧੀ—
1. ਬਾਊਲ 'ਚ ਘਿਉ ਨੂੰ ਛੱਡ ਕੇ ਸਾਰੇ ਸਮੱਗਰੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ ਅਤੇ 20 ਮਿੰਟ ਲਈ ਇਕ ਪਾਸੇ ਰੱਖ ਦਿਓ।
2. ਹੁਣ ਆਟੇ ਨੂੰ ਬਰਾਬਰ ਭਾਂਗਾਂ ਵਿਚ ਵੰਡ ਕੇ ਲੋਈਆਂ ਬਣਾਓ।
3. ਲੋਈ ਨੂੰ ਵੇਲਣ ਨਾਲ ਰੋਟੀ ਦੀ ਤਰ੍ਹਾਂ ਬੇਲ ਲਓ।
4. ਹੁਣ ਰੋਟੀ ਨੂੰ ਤਵੇ 'ਤੇ ਪਾਓ ਅਤੇ ਘੱਟ ਗੈਸ 'ਤੇ 2-3 ਮਿੰਟ ਤੱਕ ਸੇਕ ਕੇ ਇਸ ਨੂੰ ਪਲਟਾ ਦਿਓ।
5. ਫਿਰ ਉਂਗਲ ਅਤੇ ਅੰਗੂਠੇ ਦੀ ਮਦਦ ਨਾਲ ਰੋਟੀ 'ਤੇ ਗੋਲ ਆਕਾਰ ਵਿਚ ਪਿੰਚ ਕਰੋ। ਇਸ ਪਰਿਕਿਰਿਆ ਨੂੰ ਪੂਰੀ ਰੋਟੀ 'ਤੇ ਦੋਹਰਾਓ। (ਵੀਡੀਓ ਦੇਖੋ)
6. ਰੋਟੀ ਨੂੰ ਦੋਵਾਂ ਪਾਸਿਆਂ ਤੋਂ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਬਰਾਊਨ ਨਾ ਹੋ ਜਾਵੇ।
7. ਫਿਰ ਇਸ ਦੇ 'ਤੇ ਬਰੱਸ਼ ਨਾਲ ਘਿਉ ਲਗਾਓ।
8. ਕੋਬਾ ਰੋਟੀ ਰੋਟੀ ਬਣ ਕੇ ਤਿਆਰ ਹੈ। ਇਸ ਨੂੰ ਦਾਲ, ਸਬਜ਼ੀ ਜਾਂ ਆਚਾਰ ਨਾਲ ਸਰਵ ਕਰੋ।

 


Related News