ਲੰਗਰ ਸਮੱਗਰੀ ''ਤੇ ਜੀ. ਐੱਸ. ਟੀ. ਮੁਆਫ਼ ਕੀਤੇ ਜਾਣ ਦਾ ਕੀਤਾ ਸਵਾਗਤ

03/23/2018 11:59:42 AM

ਤਲਵੰਡੀ ਭਾਈ (ਗੁਲਾਟੀ ) - ਕੈਪਟਨ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਦੀ ਲੰਗਰ ਸਮੱਗਰੀ ਤੇ' ਜੀ.ਐੱਸ.ਟੀ. ਮੁਆਫ਼ ਕਰਨ ਦੇ ਫੈਸਲੇ ਦੀ ਸਥਾਨਕ ਸ਼ਹਿਰ ਦੇ ਕਾਂਗਰਸੀਆਂ ਨੇ ਸ਼ਲਾਘਾ ਕਰਦਿਆਂ ਇਸ ਦਾ ਸਵਾਗਤ ਕੀਤਾ। 
ਇਸ ਸਬੰਧ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਲਾਕ ਤਲਵੰਡੀ ਭਾਈ ਦੇ ਪ੍ਰਧਾਨ ਰੂਪ ਲਾਲ ਵੱਤਾ ਦੀ ਪ੍ਰਧਾਨਗੀ ਹੇਠਾਂ ਹੋਈ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਰ ਦੀ ਲੰਗਰ ਸਮੱਗਰੀ 'ਤੇ ਜੀ.ਐੱਸ.ਟੀ. ਮੁਆਫ਼ ਕਰਨ 'ਤੇ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਇਨ੍ਹਾਂ ਧਾਰਮਿਕ ਸਥਾਨਾਂ ਦੇ ਲੰਗਰ 'ਤੇ ਵਸੂਲ ਰਹੀ ਆਪਣੇ ਹਿੱਸੇ ਦੀ ਜੀ.ਐੱਸ.ਟੀ. ਨੂੰ ਮੁਆਫ ਕਰਨ ਦੀ ਮੰਗ ਕੀਤੀ। ਇਸ ਮੌਕੇ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਸੰਤੋਸ਼ ਕੁਮਾਰ ਮੰਗਲਾ, ਬਲਜੀਤ ਸਿੰਘ ਬਰਾੜ ਮੀਤ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਆਦਿ ਮੌਜੂਦ ਸਨ।


Related News