ਮੁਹੰਮਦ ਸ਼ਮੀ ਦੀਆਂ ਮੁਸ਼ਕਲਾਂ ਹੋਈਆਂ ਘੱਟ, ਦਿੱਲੀ ਡੇਅਰਡੇਵਿਲਸ ਟੀਮ ''ਚ ਹੋਏ ਸ਼ਾਮਲ

03/23/2018 11:54:22 AM

ਨਵੀਂ ਦਿੱਲੀ, (ਬਿਊਰੋ)— ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਵੱਲੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਬੋਰਡ ਦੇ ਕੇਂਦਰੀ ਕਰਾਰ 'ਚ ਸ਼ਾਮਲ ਕਰਨ ਦੇ ਲਈ ਕਹੇ ਜਾਣ ਦੇ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਟੀਮ ਦਿੱਲੀ ਡੇਅਰਡੇਵਿਲਸ ਨੇ ਵੀਰਵਾਰ ਨੂੰ ਸ਼ਮੀ ਦਾ ਆਪਣੀ ਟੀਮ 'ਚ ਸਵਾਗਤ ਕੀਤਾ। 

ਦਿੱਲੀ ਡੇਅਰਡੇਵਿਲਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਹੇਮੰਤ ਦੁਆ ਨੇ ਇਕ ਟਵੀਟ ਦੇ ਜ਼ਰੀਏ ਸ਼ਮੀ ਦੀ ਟੀਮ 'ਚ ਵਾਪਸੀ ਦੀ ਪੁਸ਼ਟੀ ਕੀਤੀ ਹੈ। ਦੁਆ ਨੇ ਲਿਖਿਆ, ''ਇਸ ਗੱਲ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬੀ.ਸੀ.ਸੀ.ਆਈ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ (ਏ.ਸੀ.ਯੂ.) ਨੇ ਸ਼ਮੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਹੁਣ ਉਹ ਆਈ.ਪੀ.ਐੱਲ. 'ਚ ਦਿੱਲੀ ਡੇਅਰਡੇਵਿਲਸ ਵੱਲੋਂ ਖੇਡਣਗੇ।''

ਬੀ.ਸੀ.ਸੀ.ਆਈ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਸ਼ਮੀ ਦੀ ਪਤਨੀ ਹਸੀਨ ਜਹਾਂ ਵੱਲੋਂ ਲਗਾਏ ਗਏ ਮੈਚ ਫਿਕਸਿੰਗ ਦੇ ਦੋਸ਼ਾਂ ਦੀ ਜਾਂਚ 'ਚ ਸ਼ਮੀ ਨੂੰ ਬੇਕਸੂਰ ਦੱਸਿਆ ਹੈ। ਇਸ ਤੋਂ ਬਾਅਦ ਸੀ.ਓ.ਏ. ਨੇ ਬੀ.ਸੀ.ਸੀ.ਆਈ. ਤੋਂ ਸ਼ਮੀ ਨੂੰ ਗ੍ਰੇਡ-ਬੀ ਦੇ ਤਹਿਤ ਕੇਂਦਰੀ ਕਰਾਰ 'ਚ ਸ਼ਾਮਲ ਕਰਨ ਨੂੰ ਕਿਹਾ ਹੈ।


Related News