ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਫ਼ਿਰੋਜ਼ਪੁਰ ਦੀ ਹੋਈ ਮੀਟਿੰਗ

03/23/2018 11:49:45 AM


ਤਲਵੰਡੀ ਭਾਈ (ਗੁਲਾਟੀ ) - ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਫ਼ਿਰੋਜ਼ਪੁਰ ਦੀ ਵਿਸ਼ੇਸ਼  ਮੀਟਿੰਗ ਜ਼ਿਲਾ ਪ੍ਰਧਾਨ ਮਲਕੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ 'ਚ ਜ਼ਿਲਾ ਭਰ ਤੋਂ ਵੱਡੀ ਗਿਣਤੀ 'ਚ ਲੈਕਚਰਾਰਾਂ ਨੇ ਵਿਸ਼ੇਸ਼ ਸ਼ੂਮਲੀਅਤ ਕੀਤੀ। ਇਸ ਮੌਕੇ ਜ਼ਿਲਾ ਜਨਰਲ ਸਕੱਤਰ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਟਰਾਂਸਫ਼ਰ ਪਾਲਸੀ 'ਚ ਭਾਰੀ ਖਾਮੀਆਂ ਹਨ। ਇਸ ਤੋਂ ਐੱਸ. ਐੱਸ. ਏ, ਆਰ. ਐੱਮ. ਐੱਸ. ਏ. ਅਤੇ ਕੰਪਊਟਰ ਅਧਿਆਪਕਾਂ ਦੀ ਤਨਖਾਹਾਂ 'ਚ ਕੀਤੀ ਕਟੌਤੀ ਦੀ ਵੀ ਯੂਨੀਅਨ ਨੇ ਜ਼ੋਰਦਾਰ ਸ਼ਬਦਾਂ 'ਚ ਨਿੰਦਾ ਕੀਤੀ ਹੈ। ਇਸ ਮੌਕੇ ਚੇਅਰਮੈਨ ਨਰਿੰਦਰਪਾਲ ਸਿੰਘ ਗਿੱਲ, ਇੰਦਰਪਾਲ ਸਿੰਘ, ਬਲਰਾਜ ਸਿੰਘ, ਮੈਡਮ ਅਮਰਜੋਤੀ ਮਾਂਗਟ ਨੇ ਸਰਕਾਰ ਦੀਆਂ ਲੈਕਚਰਾਰਾਂ ਦੀਆਂ ਮੰਗਾਂ ਸਬੰਧੀ ਜਾਣਕਾਰੀ ਦਿੱਤੀ। ਜ਼ਿਲਾ ਪ੍ਰਧਾਨ ਮਲਕੀਤ ਸਿੰਘ ਨੇ ਐਲਾਨ ਕੀਤਾ ਕਿ ਗੌਰਮਿੰਟ ਲੈਕਚਰਾਰ ਯੂਨੀਅਨ ਆਪਣੀਆਂ ਹੱਕੀ ਮੰਗਾਂ ਲਈ 25 ਮਾਰਚ ਤੋਂ ਸਾਝੇਂ ਮੋਰਚੇ ਵੱਲੋਂ ਦਿੱਤੇ ਜਾ ਰਹੇ ਧਰਨਿਆਂ 'ਚ ਸ਼ੂਮਲੀਅਤ ਕਰੇਗੀ। 


Related News