ਪੰਜਾਬ ''ਚ ਡਰੱਗਜ਼ ਬਾਰੇ ''ਕੈਗ'' ਦਾ ਵੱਡਾ ਖੁਲਾਸਾ

03/24/2018 11:38:24 AM

ਚੰਡੀਗੜ੍ਹ : ਪੰਜਾਬ 'ਚ ਨਸ਼ਿਆਂ ਬਾਰੇ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀ ਰਿਪੋਰਟ 'ਚ ਵੱਡਾ ਖੁਲਾਸਾ ਕੀਤਾ ਗਿਆ ਹੈ। ਕੈਗ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਪੰਜਾਬ ਸਭ ਤੋਂ ਜ਼ਿਆਦਾ 'ਡਰੱਗ' ਵਰਤਣ ਵਾਲਾ ਸੂਬਾ ਬਣ ਗਿਆ ਹੈ ਅਤੇ ਇਸ ਲਈ ਪੰਜਾਬ 'ਚ ਐੱਨ. ਡੀ. ਪੀ. ਐੱਸ. ਐਕਟ ਲਾਗੂ ਕਰਨ ਦੀ ਲੋੜ ਹੈ। ਇਸ ਰਿਪੋਰਟ 'ਚ ਪਿਛਲੀ ਅਕਾਲੀ ਸਰਕਾਰ 'ਤੇ ਵੀ ਸਵਾਲ ਚੁੱਕੇ ਗਏ ਹਨ। ਰਿਪੋਰਟ 'ਚ ਕਿਹਾ ਗਿਆ ਕਿ ਸਰਕਾਰੀ ਇਸ਼ਤਿਹਾਰਾਂ 'ਚ 'ਅਕਾਲੀ ਸਰਕਾਰ' ਦੀ ਬਜਾਏ 'ਬਾਦਲ ਸਰਕਾਰ' ਨੂੰ ਜ਼ਿਆਦਾ ਪ੍ਰਮੋਟ ਕੀਤਾ ਗਿਆ। ਇੰਨਾ ਹੀ ਨਹੀਂ, ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਵੀਡੀਓ ਵਾਲੇ ਇਸ਼ਤਿਹਾਰ ਵੀ ਸਭ ਤੋਂ ਜ਼ਿਆਦਾ ਦਿਖਾਏ ਗਏ। ਤੁਹਾਨੂੰ ਦੱਸ ਦੇਈਏ ਕਿ 24 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਹੋਣਾ ਹੈ ਅਤੇ ਇਸ ਦੌਰਾਨ ਇਹ ਮੁੱਦਾ ਵਿਧਾਨ ਸਭਾ 'ਚ ਗਰਮਾ ਸਕਦਾ ਹੈ। 

ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਐੱਨ. ਡੀ. ਪੀ. ਐੱਸ. ਐਕਟ ਲਾਗੂ ਕਰਨ 'ਤੇ ਸਵਾਲ ਉੱਠਦਾ ਹੈ ਕਿ ਜਦੋਂ ਅਕਾਲੀ-ਭਾਜਪਾ ਗਠਜੋੜ ਸੱਤਾ 'ਚ ਸੀ ਤਾਂ ਜ਼ਬਤ ਕੀਤੀਆਂ ਗਈਆਂ ਦਵਾਈਆਂ ਦੇ ਨਮੂਨੇ 23 ਤੋਂ 476 ਦਿਨਾਂ ਦੀ ਦੇਰੀ ਨਾਲ ਲੈਬੋਰਟਰੀਆਂ ਨੂੰ ਭੇਜੇ ਗਏ ਸਨ। ਉਸ ਸਮੇਂ ਇਸ 'ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਰਿਪੋਰਟ 'ਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਸਰਕਾਰ ਨੇ ਕੈਂਸਰ, ਸ਼ੂਗਰ, ਦਿਲ ਦੇ ਰੋਗਾਂ ਅਤੇ ਸਟਰੋਕ ਦੇ ਕੰਟਰੋਲ ਲਈ ਰਾਸ਼ਟਰੀ ਪ੍ਰੋਗਰਾਮ ਅਤੇ ਸੂਬੇ ਦੇ 'ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਫੰਡ ਕੋਸ਼' ਨੂੰ ਸਹੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ।


Related News