ਪ੍ਰਣਯ ਵਿਸ਼ਵ ''ਚ 12ਵੇਂ ਨੰਬਰ ''ਤੇ, ਸਾਤਵਿਕ-ਚਿਰਾਗ ਚੋਟੀ ਦੇ 20 ''ਚ ਸ਼ਾਮਲ

03/23/2018 11:24:41 AM

ਨਵੀਂ ਦਿੱਲੀ, (ਬਿਊਰੋ)— ਐੱਚ.ਐੱਸ. ਪ੍ਰਣਯ ਆਲ ਇੰਗਲੈਂਡ ਚੈਂਪੀਅਨਸ਼ਿਪ 'ਚ ਚੰਗੇ ਪ੍ਰਦਰਸ਼ਨ ਦੇ ਦਮ 'ਤੇ ਬੈਡਮਿੰਟਨ ਮਹਾਸੰਘ ਦੀ ਤਾਜ਼ਾ ਰੈਂਕਿੰਗ 'ਚ ਚਾਰ ਪਾਇਦਾਨ ਚੜ੍ਹ ਕੇ 12ਵੇਂ ਨੰਬਰ 'ਤੇ ਪਹੁੰਚ ਗਏ ਹਨ ਜਦਕਿ ਸਾਤਵਿਕਸਾਈਰਾਜ ਰੇਂਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲਜ਼ ਜੋੜੀ ਚੋਟੀ ਦੇ 20 'ਚ ਪਹੁੰਚਣ 'ਚ ਸਫਲ ਰਹੀ। ਪ੍ਰਣਯ ਨੇ ਆਲ ਇੰਗਲੈਂਡ ਚੈਂਪੀਅਨਸ਼ਿਪ 'ਚ ਪਹਿਲੀ ਵਾਰ ਕੁਆਰਟਰਫਾਈਨਲ 'ਚ ਜਗ੍ਹਾ ਬਣਾਈ ਸੀ ਜਿਸ ਨਾਲ ਉਨ੍ਹਾਂ ਦੀ ਵਿਸ਼ਵ ਰੈਂਕਿੰਗ 'ਚ ਸੁਧਾਰ ਹੋਇਆ। 

ਸਾਤਵਿਕ ਅਤੇ ਚਿਰਾਗ ਵੀ ਅੰਤਿਮ ਅੱਠ 'ਚ ਪਹੁੰਚੇ ਸਨ ਜਿਸ ਨਾਲ ਉਨ੍ਹਾਂ ਦੀ ਰੈਂਕਿੰਗ 'ਚ ਇਕ ਪਾਇਦਾਨ ਦਾ ਸੁਧਾਰ ਹੋਇਆ ਹੈ। ਇਸ ਵਿਚਾਲੇ ਚੋਟੀ ਦੇ ਸ਼ਟਲਰ ਕਿਦਾਂਬੀ ਸ਼੍ਰੀਕਾਂਤ (ਵਿਸ਼ਵ 'ਚ ਨੰਬਰ 2) ਨੇ ਦੁਨੀਆ ਦੇ ਨੰਬਰ ਇਕ ਖਿਡਾਰੀ ਐਕਸਲੇਸਨ ਤੋਂ ਫਰਕ ਘੱਟ ਕਰ ਦਿੱਤਾ ਹੈ। ਮਹਿਲਾਵਾਂ 'ਚ ਪੀ.ਵੀ. ਸਿੰਧੂ ਅਤੇ ਸਾਈਨਾ ਨੇਹਵਾਲ ਕ੍ਰਮਵਾਰ ਤੀਜੇ ਅਤੇ 12ਵੇਂ ਸਥਾਨ 'ਤੇ ਹਨ। ਸਾਈ ਪ੍ਰਣੀਤ ਹਾਲਾਂਕਿ ਪਹਿਲੇ ਦੌਰ 'ਚ ਬਾਹਰ ਹੋਣ ਦੇ ਕਾਰਨ 15ਵੇਂ ਸਥਾਨ 'ਤੇ ਖਿਸਕ ਗਏ ਹਨ। ਪ੍ਰਣਵ ਜੇਰੀ ਚੋਪੜਾ ਅਤੇ ਐੱਨ ਸਿੱਕੀ ਰੇਡੀ 24ਵੇਂ ਸਥਾਨ 'ਤੇ ਪਹੁੰਚ ਗਏ ਹਨ।


Related News