ਹੈਪੇਟਾਈਟਿਸ-ਸੀ ਦੀ ਦਵਾਈ ਸਪਲਾਈ ਨਾ ਹੋਣ ਕਾਰਨ ਮਰੀਜ਼ ਲੱਗੇ ਕਤਾਰ ''ਚ

03/23/2018 11:24:31 AM

ਮੋਗਾ (ਸੰਦੀਪ) - ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਰਾਜ 'ਚ ਹੈਪੇਟਾਈਟਿਸ-ਸੀ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਅਤੇ ਮਹਿੰਗੇ ਇਲਾਜ ਨੂੰ ਦੇਖਦੇ ਹੋਏ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਮਰੀਜ਼ਾਂ ਸਮੇਤ ਹੋਰ ਪੀੜਤਾਂ ਦੇ ਇਲਾਜ ਲਈ ਮੁੱਖ ਮੰਤਰੀ ਹੈਪੇਟਾਈਟਿਸ-ਸੀ (ਕਾਲਾ ਪੀਲੀਆ) ਮੁਫਤ ਇਲਾਜ ਯੋਜਨਾ ਸ਼ੁਰੂ ਕੀਤੀ ਸੀ, ਜਿਸ ਦਾ ਇਲਾਜ ਹਰ ਵਰਗ ਦੇ ਮਰੀਜ਼ਾਂ ਨੂੰ ਹੋ ਰਿਹਾ ਹੈ। 
ਇਸ ਯੋਜਨਾ ਤਹਿਤ ਆਪਣਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਰਿਪੋਰਟ ਸਹੀ ਹੋਣ ਦੀ ਜਾਣਕਾਰੀ ਸਿਹਤ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ। ਇਸ ਯੋਜਨਾ ਦੇ ਸਫਲ ਹੋਣ ਦਾ ਪਤਾ ਲੱਗ ਰਿਹਾ ਹੈ ਪਰ ਲੱਗਦਾ ਹੈ ਕਿ ਹੁਣ ਇਸ ਯੋਜਨਾ ਦਾ ਲਾਭ ਕੁਝ ਦਿਨਾਂ ਤੱਕ ਠੱਪ ਹੋ ਸਕਦਾ ਹੈ। ਇਸ ਯੋਜਨਾ ਤਹਿਤ ਇਲਾਜ ਕਰਵਾਉਣ ਲਈ ਵਿਭਾਗੀ ਅੰਕੜੇ ਅਨੁਸਾਰ 250 ਦੇ ਕਰੀਬ ਮਰੀਜ਼ਾਂ ਦੇ ਇੰਤਜ਼ਾਰ ਦੀ ਲਾਈਨ ਵਿਚ ਹੋਣ ਦਾ ਪਤਾ ਲੱਗਾ ਹੈ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਨਵੀਂ ਸਰਕਾਰ ਵੱਲੋਂ ਇਸ ਯੋਜਨਾ 'ਚ ਕੁਝ ਫੇਰਬਦਲ ਕਰਨ ਦਾ ਸ਼ੱਕ ਹੈ। ਇਸ ਦਵਾਈ ਦੀ ਸਪਲਾਈ ਵੀ ਬੰਦ ਹੈ।
ਬੇਸ਼ੱਕ ਅਧਿਕਾਰੀਆਂ ਨੇ ਦਵਾਈਆਂ ਦੀ ਸਪਲਾਈ ਸ਼ੁਰੂ ਹੋਣ ਦੀ ਉਮੀਦ ਪ੍ਰਗਟਾਈ ਹੈ ਪਰ ਇਸ ਯੋਜਨਾ ਦਾ ਲਾਭ ਲੈਣ ਲਈ ਵਿਭਾਗ ਕੋਲ ਪੁੱਜੇ ਮਰੀਜ਼ਾਂ ਦੇ ਹੱਥ ਅਜੇ ਤੱਕ ਨਿਰਾਸ਼ਾ ਹੀ ਹੈ।


Related News