ਚੰਡੀਗੜ੍ਹ ''ਚ ਰਾਤ ਸਮੇਂ ਵਾਰਦਾਤ, ਮੰਦਰ ''ਚ ਵੱਡੀ ਚੋਰੀ (ਤਸਵੀਰਾਂ)

03/23/2018 11:24:53 AM

ਚੰਡੀਗੜ੍ਹ (ਭਗਵਤ,ਕੁਲਦੀਪ, ਸੰਦੀਪ) : ਸ਼ਹਿਰ ਦੇ ਸੈਕਟਰ-16 'ਚ ਸਥਿਤ ਸਨਾਤਨ ਧਰਮ ਮੰਦਰ 'ਚ ਬੀਤੀ ਰਾਤ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਰਾਤ ਦੇ ਇਕ ਵਜ ਕੇ 20 ਮਿੰਟ 'ਤੇ ਵਾਪਰੀ। ਚੋਰਾਂ ਨੇ ਮੰਦਰ 'ਚੋਂ 7 ਮੁਕੂਟ, ਮਾਤਾ ਦੇ ਸੋਨੇ ਦੇ ਗਹਿਣੇ, 1 ਛੱਤਰ ਅਤੇ ਦਾਨ ਪੇਟੀ 'ਚੋਂ 40 ਹਜ਼ਾਰ ਰੁਪਿਆ ਚੋਰੀ ਕਰ ਲਿਆ।

PunjabKesari

ਇਸ ਤੋਂ ਇਲਾਵਾ ਚੋਰ ਸ਼ਿਵਲਿੰਗ ਤੋਂ ਚਾਂਦੀ ਦੀ ਪਰਤ ਵੀ ਉਤਾਰ ਕੇ ਲੈ ਗਏ। ਚੋਰਾਂ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਤਾਰ ਵੀ ਕੱਟ ਦਿੱਤੀ।

PunjabKesari

ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਇਸ ਘਟਨਾ ਦੀ ਜਾਂਚ 'ਚ ਲੱਗ ਗਈ ਹੈ। ਮੰਦਰ 'ਚ ਰਹਿਣ ਵਾਲੇ ਪੁਜਾਰੀ ਨੇ ਦੱਸਿਆ ਕਿ ਚੋਰ ਉਸ ਦੇ ਕਮਰੇ ਦੀ ਬਾਹਰੋਂ ਕੁੰਡੀ ਲਾ ਗਏ ਅਤੇ ਮੰਦਰ ਦਾ ਤਾਲਾ ਤੋੜ ਕੇ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਲੋਕਾਂ ਨੇ ਚੰਡੀਗੜ੍ਹ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਕੁਝ ਨਹੀਂ ਕਰ ਰਹੀ।


Related News