ਵੀਅਤਨਾਮ: ਇਮਾਰਤ ਕੰਪਲੈਕਸ 'ਚ ਲੱਗੀ ਅੱਗ, 13 ਲੋਕਾਂ ਦੀ ਮੌਤ

03/23/2018 11:01:50 AM

ਹਨੋਈ(ਭਾਸ਼ਾ)— ਵੀਅਤਨਾਮ ਦੇ ਹੋ ਚੀ ਮਿਨਹ ਸ਼ਹਿਰ ਦੀ ਇਕ ਇਮਾਰਤ ਕੰਪਲੈਕਸ ਵਿਚ ਅੱਗ ਲੱਗਣ ਨਾਲ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ। ਸ਼ਹਿਰ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸ਼ਹਿਰ ਦੇ ਫਾਇਰ ਅਤੇ ਪੁਲਸ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਸਵੇਰੇ ਲੱਗੀ ਅੱਗ ਦੀ ਵਜ੍ਹਾ ਨਾਲ ਕੋਈ ਲਾਪਤਾ ਹੈ ਜਾਂ ਨਹੀਂ। ਨਾਲ ਹੀ ਉਨ੍ਹਾਂ ਨੇ ਇਸ ਸਬੰਧ ਵਿਚ ਵਿਸਥਾਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

PunjabKesari
6 ਸਾਲ ਪਹਿਲਾਂ ਬਣੇ ਇਸ ਕੰਪਲੈਕਸ ਦੀਆਂ 3 ਇਮਾਰਤਾਂ ਵਿਚ 700 ਤੋਂ ਜ਼ਿਆਦਾ ਅਪਾਰਟਮੈਂਟ ਹਨ। ਵੀਅਤਨਾਮ ਦੀ ਅਧਿਕਾਰਤ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਜ਼ਿਆਦਾਤਰ ਲੋਕਾਂ ਦੀ ਮੌਤ ਸਾਹ ਘੁੱਟਣ ਅਤੇ ਉਚੀਆਂ ਮੰਜ਼ਿਲਾਂ ਤੋਂ ਛਾਲ ਮਾਰਨ ਦੀ ਵਜ੍ਹਾ ਨਾਲ ਹੋਈ ਹੈ। ਖਬਰ ਵਿਚ ਦੱਸਿਆ ਗਿਆ ਕਿ ਇਹ ਅੱਗ ਬੇਸਮੈਂਟ ਦੀ ਪਾਰਕਿੰਗ ਖੇਤਰ ਵਿਚ ਲੱਗੀ ਅਤੇ ਉਸ ਤੋਂ ਬਾਅਦ ਫੈਲ ਗਈ। ਫਾਇਰ ਵਿਭਾਗ ਦੇ 200 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਅੱਗ 'ਤੇ ਕਾਬੂ ਪਾਉਣ ਵਿਚ 1 ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗਾ। ਦੇਸ਼ ਦੇ ਦੱਖਣੀ ਕਾਰੋਬਾਰੀ ਹੱਬ ਦੇ ਇਕ ਟਰੇਡ ਸੈਂਟਰ ਵਿਚ ਸਾਲ 2002 ਵਿਚ ਲੱਗੀ ਅੱਗ ਵਿਚ ਘੱਟ ਤੋਂ ਘੱਟ 60 ਲੋਕਾਂ ਦੀ ਮੌਤ ਹੋ ਗਈ ਸੀ, ਜੋ ਵੀਅਤਨਾਮ ਦੇ ਸਭ ਤੋਂ ਬੁਰੇ ਅਗਨੀਕਾਂਡਾਂ ਵਿਚੋਂ ਇਕ ਸੀ।


Related News