ਪੀ. ਓ. ਸਟਾਫ ਨੇ 3 ਭਗੌੜਿਆਂ ਨੂੰ ਕੀਤਾ ਗ੍ਰਿਫਤਾਰ

03/23/2018 10:38:36 AM

ਪਟਿਆਲਾ (ਬਲਜਿੰਦਰ)-ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ. ਐੈੱਸ. ਆਈ. ਕਰਮ ਚੰਦ ਦੀ ਅਗਵਾਈ ਹੇਠ ਤਿੰਨ ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਹੈ। 
ਪਹਿਲੇ ਕੇਸ ਵਿਚ ਪ੍ਰੇਮ ਪੁਰੀ ਵਾਸੀ ਬਸੰਤ ਨਗਰ ਕਾਲੋਨੀ ਗਲੀ ਨੰਬਰ-1 ਖੰਨਾ ਜ਼ਿਲਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਖਿਲਾਫ ਥਾਣਾ ਸਦਰ ਰਾਜਪੁਰਾ ਵਿਖੇ ਐੈੱਲ. ਡੀ. ਪੀ. ਐੈੱਸ. ਐਕਟ ਤਹਿਤ ਕੇਸ ਦਰਜ ਹੈ। ਪ੍ਰੇਮ ਪੁਰੀ ਨੂੰ ਅਦਾਲਤ ਨੇ 1 ਮਾਰਚ 2018 ਵਿਚ ਪੀ. ਓ. ਕਰਾਰ ਦਿੱਤਾ ਸੀ। 
ਦੂਜੇ ਕੇਸ ਵਿਚ ਜੋਗਾ ਸਿੰਘ ਵਾਸੀ ਪਿੰਡ ਬਖਸ਼ੀਵਾਲ ਥਾਣਾ ਸਦਰ ਰਾਜਪੁਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਸ ਖਿਲਾਫ ਥਾਣਾ ਕੋਤਵਾਲੀ ਵਿਖੇ 138 ਐੈੱਨ. ਆਈ. ਐਕਟ ਤਹਿਤ ਥਾਣਾ ਕੋਤਵਾਲੀ ਵਿਖੇ ਸ਼ਿਕਾਇਤ ਹੈ। ਜੋਗਾ ਸਿੰਘ ਖਿਲਾਫ ਮਹਿੰਦਰਾ ਐਂਡ ਮਹਿੰਦਰਾ ਫਾਇਨਾਂਸ਼ੀਅਲ ਸਰਵਿਸਜ਼ ਵੱਲੋਂ ਸ਼ਿਕਾਇਤ ਦਰਜ ਕਰਵਾਈ ਸੀ, ਜਿਥੇ ਮਹਿੰਦਰਾ ਐਂਡ ਮਹਿੰਦਰਾ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਅਮਿਤ ਜਿੰਦਲ ਪੇਸ਼ ਹੋਏ। ਉਨ੍ਹਾਂ ਦੀ ਕਾਰਵਾਈ 'ਤੇ ਅਦਾਲਤ ਨੇ 14 ਅਕਤੂਬਰ 2016 ਨੂੰ ਜੋਗਾ ਸਿੰਘ ਨੂੰ ਪੀ. ਓ. ਕਰਾਰ ਦਿੱਤਾ ਸੀ। 
ਤੀਜੇ ਕੇਸ ਵਿਚ ਸਵਰਨਜੀਤ ਕੌਰ ਵਾਸੀ ਪਿੰਡ ਅਰਨੌਲੀ ਜ਼ਿਲਾ ਕੈਥਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਕੋਤਵਾਲੀ ਪਟਿਆਲਾ ਵਿਖੇ 138 ਐੈੱਨ. ਆਈ. ਐਕਟ, 406 ਤੇ 420 ਆਈ. ਪੀ. ਸੀ. ਤਹਿਤ ਸ਼ਿਕਾਇਤ ਦਰਜ ਹੈ। ਸਵਰਨਜੀਤ ਕੌਰ ਨੂੰ ਅਦਾਲਤ ਨੇ 18 ਮਾਰਚ 2017 ਨੂੰ ਪੀ. ਓ. ਕਰਾਰ ਦਿੱਤਾ ਸੀ। 
ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਹੌਲਦਾਰ ਜਸਪਾਲ ਸਿੰਘ, ਦਲਜੀਤ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ ਤੇ ਦਵਿੰਦਰ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ।  


Related News