ਦੁਕਾਨ ਤੇ ਘਰ ''ਚੋਂ ਪੈਸੇ ਤੇ ਗਹਿਣੇ ਚੋਰੀ ਕਰਨ ਵਾਲੇ ਨੌਕਰ ਵਿਰੁੱਧ ਕੇਸ ਦਰਜ

03/23/2018 10:34:35 AM

ਗੁਰਦਾਸਪੁਰ (ਵਿਨੋਦ) : ਸਿਟੀ ਪੁਲਸ ਗੁਰਦਾਸਪੁਰ ਨੇ ਦੁਕਾਨ ਤੇ ਘਰ 'ਚੋਂ ਨਕਦੀ ਤੇ ਗਹਿਣੇ ਚੋਰੀ ਕਰਨ ਵਾਲੇ ਇਕ ਨੌਕਰ ਵਿਰੁੱਧ ਧਾਰਾ 381 ਅਧੀਨ ਕੇਸ ਦਰਜ ਕੀਤਾ ਹੈ।
ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਜੋਗਿੰਦਰ ਪਾਲ ਪੁੱਤਰ ਰੌਸ਼ਨ ਲਾਲ ਵਾਸੀ ਰੋੜੀ ਮੁਹੱਲਾ ਗੁਰਦਾਸਪੁਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੇ ਘਰ ਵਿਚ ਬਣੀ ਦੁਕਾਨ ਵਿਚ ਕਰਿਆਨੇ ਦੀ ਦੁਕਾਨ ਕਰਦਾ ਹੈ। ਉਸ ਕੋਲ ਪਿਛਲੇ 10 ਸਾਲਾਂ ਤੋਂ ਇਕ ਨੌਕਰ ਅਰਜਨ ਸਿੰਘ ਪੁੱਤਰ ਧਰਮਪਾਲ ਵਾਸੀ ਪਿੰਡ ਹੱਲਾ ਚਾਹੀਆ ਨੌਕਰੀ ਕਰਦਾ ਸੀ ਪਰ ਕੁਝ ਦਿਨਾਂ ਤੋਂ ਉਸ ਦੇ ਗੱਲੇ 'ਚੋਂ ਪੈਸਿਆਂ ਦੀ ਚੋਰੀ ਹੋ ਰਹੀ ਸੀ। ਬੀਤੇ ਦਿਨ ਉਹ ਆਪਣੀ ਦੁਕਾਨ ਦੇ ਗੱਲੇ ਵਿਚ ਪੈਸੇ ਗਿਣ ਕੇ ਰੱਖ ਗਿਆ। ਜਦੋਂ ਕੁਝ ਸਮੇਂ ਬਾਅਦ ਵਾਪਸ ਆ ਕੇ ਪੈਸੇ ਗਿਣੇ ਤਾਂ ਉਸ ਵਿਚੋਂ 4000 ਰੁਪਏ ਘੱਟ ਸਨ। ਉਸ ਨੂੰ ਸ਼ੱਕ ਹੈ ਕਿ ਉਸ ਦੀ ਦੁਕਾਨ ਵਿਚੋਂ ਪੈਸੇ ਅਤੇ ਘਰ ਤੋਂ ਗਹਿਣੇ ਅਰਜਨ ਸਿੰਘ ਨੇ ਹੀ ਚੋਰੀ ਕੀਤੇ ਹਨ। ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਰਜਨ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ ਪਰ ਉਹ ਫਰਾਰ ਹੋ ਗਿਆ ਹੈ।


Related News