ਕੰਪਨੀਆਂ ਨੂੰ ਲੋਨ ਨਾ ਮੋੜਨਾ ਪਵੇਗਾ ਮਹਿੰਗਾ, ਟ੍ਰੇਡਿੰਗ ''ਤੇ ਲੱਗੇਗੀ ਰੋਕ!

03/23/2018 10:23:22 AM

ਨਵੀਂ ਦਿੱਲੀ— ਹੁਣ ਬੈਂਕਾਂ ਦਾ ਕਰਜ਼ਾ ਡਕਾਰਣ ਵਾਲੀਆਂ ਕੰਪਨੀਆਂ 'ਤੇ ਹੁਣ ਸੇਬੀ ਦਾ ਵੀ ਸ਼ਿਕੰਜਾ ਕੱਸਣ ਵਾਲਾ ਹੈ। ਭਾਰਤੀ ਸਕਿਓਰਿਟੀ ਐਕਸਚੇਂਜ ਬੋਰਡ (ਸੇਬੀ) ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) 'ਚ ਗਈਆਂ ਕੰਪਨੀਆਂ ਦੀ ਸ਼ੇਅਰ ਟ੍ਰੇਡਿੰਗ 'ਤੇ ਰੋਕ ਲਾਉਣ ਦਾ ਵਿਚਾਰ ਕਰ ਰਿਹਾ ਹੈ। ਸੇਬੀ ਵੱਲੋਂ ਐੱਨ. ਸੀ. ਐੱਲ. ਟੀ. 'ਚ ਗਈਆਂ ਕੰਪਨੀਆਂ ਦੀ ਸ਼ੇਅਰ ਟ੍ਰੇਡਿੰਗ ਸੀਮਤ ਕਰਨ ਦੇ ਬਦਲ 'ਤੇ ਵੀ ਫੈਸਲਾ ਕੀਤਾ ਜਾ ਸਕਦਾ ਹੈ।

ਇਸ ਮਹੀਨੇ ਦੀ 28 ਤਰੀਕ ਨੂੰ ਹੋਣ ਵਾਲੀ ਸੇਬੀ ਬੋਰਡ ਦੀ ਬੈਠਕ 'ਚ ਇਸ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਦਰਅਸਲ ਸੇਬੀ ਦਾ ਐੱਨ. ਸੀ. ਐੱਲ. ਟੀ. 'ਚ ਪ੍ਰਕਿਰਿਆ ਦੌਰਾਨ ਟ੍ਰੇਡਿੰਗ 'ਤੇ ਸ਼ਿਕੰਜਾ ਕੱਸਣ ਦਾ ਪ੍ਰਸਤਾਵ ਹੈ, ਨਾਲ ਹੀ ਸੇਬੀ ਦਾ ਮਕਸਦ ਐੱਨ. ਸੀ. ਐੱਲ. ਟੀ. 'ਚ ਸੁਣਵਾਈ ਦੌਰਾਨ ਜ਼ਰੂਰੀ ਜਾਣਕਾਰੀ ਲੀਕ ਹੋਣ ਤੋਂ ਵੀ ਬਚਾਉਣਾ ਹੈ। ਜ਼ਿਕਰਯੋਗ ਹੈ ਕਿ ਹੁਣ ਤਕ ਕਈ ਅਜਿਹੀਆਂ ਕੰਪਨੀਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੇ ਬੈਂਕਾਂ ਦਾ ਕਰਜ਼ਾ ਲੈ ਕੇ ਉਸ ਨੂੰ ਵਾਪਸ ਨਹੀਂ ਮੋੜਿਆ। ਟ੍ਰੇਡਿੰਗ 'ਤੇ ਰੋਕ ਲੱਗਣ ਨਾਲ ਇਨ੍ਹਾਂ ਕੰਪਨੀਆਂ ਨੂੰ ਕਰਜ਼ੇ ਦਾ ਭਾਰ ਹਲਕਾ ਕਰਨ ਅਤੇ ਵਿਸਥਾਰਕ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ 'ਚ ਸਮੱਸਿਆ ਹੋ ਸਕਦੀ ਹੈ।


Related News