ਮਿਨਰਵਾ ਪੰਜਾਬ ਨੂੰ ਹੀਰੋ ਆਈਲੀਗ ਟਰਾਫੀ ਸੌਂਪੀ ਗਈ

03/23/2018 10:25:49 AM

ਚੰਡੀਗੜ੍ਹ, (ਬਿਊਰੋ)— ਆਈਲੀਗ ਚੈਂਪੀਅਨ ਮਿਨਰਵਾ ਪੰਜਾਬ ਨੂੰ ਵੀਰਵਾਰ ਨੂੰ ਇੱਥੇ ਇਕ ਸ਼ਾਨਦਾਰ ਸਮਾਰੋਹ 'ਚ ਜੇਤੂ ਟਰਾਫੀ ਸੌਂਪੀ ਗਈ। ਬੇਹੱਦ ਸਖਤ ਮੁਕਾਬਲੇ 'ਚ ਮਿਨਰਵਾ ਪੰਜਾਬ ਐੱਫ.ਸੀ. ਨੇ ਹੀਰੋ ਆਈਲੀਗ ਟਰਾਫੀ ਜਿੱਤੀ ਸੀ। ਇਹ 21 ਸਾਲ ਬਾਅਦ ਪਹਿਲਾ ਮੌਕਾ ਹੈ ਜਦੋਂ ਉੱਤਰ ਭਾਰਤ ਦੀ ਕਿਸੇ ਟੀਮ ਨੇ ਇਹ ਖਿਤਾਬ ਜਿੱਤਿਆ।

ਮਿਨਰਵਾ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਸਾਰੇ ਪੱਖਾਂ ਤੋਂ ਸ਼ਲਾਘਾ ਮਿਲੀ ਜਿਸ 'ਚ ਫੀਫਾ ਪ੍ਰਧਾਨ ਜੀਆਨੀ ਇਨਫੇਂਟਿਨੋ ਵੀ ਸ਼ਾਮਲ ਹਨ ਜਿਨ੍ਹਾਂ ਨੇ ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਪ੍ਰਧਾਨ ਪ੍ਰਫੁਲ ਪਟੇਲ ਨੂੰ ਚਿੱਠੀ ਲਿਖ ਕੇ ਟੀਮ ਦੀ ਹਾਲ ਦੀ ਸਫਲਤਾ ਦੇ ਲਈ ਵਧਾਈ ਦਿੱਤੀ। ਇਸ ਤੋਂ ਇਲਾਵਾ ਅੱਜ ਨਿੱਜੀ ਪੁਰਸਕਾਰਾਂ ਦਾ ਵੀ ਐਲਾਨ ਕੀਤਾ ਗਿਆ ਹੈ। ਮੋਹਨ ਬਾਗਾਨ ਦੇ ਸ਼ਿਲਟਨ ਪਾਲ ਨੂੰ ਸਰਵਸ਼੍ਰੇਸ਼ਠ ਗੋਲਕੀਪਰ, ਨੇਰੋਕੋ ਦੇ ਵਰਨੀ ਕੈਲੋਂ ਨੂੰ ਸਰਵਸ਼੍ਰੇਸ਼ਠ ਡਿਫੈਂਡਰ, ਚੇਨਈ ਸਿਟੀ ਐੱਫ.ਸੀ. ਦੇ ਸੂਸਾਈਰਾਜ ਨੂੰ ਸਰਵਸ਼੍ਰੇਸ਼ਠ ਮਿਡਫੀਲਡਰ ਅਤੇ ਮਿਨਰਵਾ ਪੰਜਾਬ ਦੇ ਚੇਂਚੋ ਗਿਲਿਸਟੀਨ ਨੂੰ ਸਰਵਸ਼੍ਰੇਸ਼ਠ ਫਾਰਵਰਡ ਚੁਣਿਆ ਗਿਆ ਹੈ।


Related News