25 ਦੀ ਰੋਸ ਰੈਲੀ ''ਚ ਅਧਿਆਪਕ ਪਰਿਵਾਰਾਂ ਸਣੇ ਹੋਣਗੇ ਸ਼ਾਮਲ

03/23/2018 9:46:21 AM


ਅਬੋਹਰ (ਸੁਨੀਲ) - ਰੈਗੂਲਰ ਕਰਨ ਦੀ ਮੰਗ ਸਬੰਧੀ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਿੱਖਿਆ ਵਿਭਾਗ ਵਿਚ ਠੇਕਾ ਆਧਾਰਤ 5178 ਅਧਿਆਪਕਾਂ ਦੀ ਮੀਟਿੰਗ ਨਹਿਰੂ ਪਾਰਕ 'ਚ ਹੋਈ, ਜਿਸ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਗੌਰਵ ਗਗਨੇਜਾ ਨੇ ਕੀਤੀ। ਮੀਟਿੰਗ ਵਿਚ ਸਾਰੇ ਅਧਿਆਪਕਾਂ ਨੇ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ 'ਤੇ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ 20 ਤੋਂ 28 ਮਾਰਚ ਤੱਕ ਉਹ ਸਕੂਲਾਂ ਵਿਚ ਰੋਸ ਪ੍ਰਗਟ ਕਰਦੇ ਹੋਏ ਆਪਣੀ ਡਿਊਟੀ ਦੇਣਗੇ ਤੇ 25 ਮਾਰਚ ਨੂੰ ਸੰਯੁਕਤ ਅਧਿਆਪਕ ਮੋਰਚੇ ਰਾਹੀਂ ਲੁਧਿਆਣਾ 'ਚ ਕੀਤੀ ਜਾ ਰਹੀ ਰੋਸ ਰੈਲੀ 'ਚ ਪਰਿਵਾਰਾਂ ਸਣੇ ਸ਼ਾਮਲ ਹੋਣਗੇ। 
ਇਨ੍ਹਾਂ ਅਧਿਆਪਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ 5178 ਅਧਿਆਪਕਾਂ ਦੀ ਭਰਤੀ ਤਹਿਤ ਨਿਯੁਕਤ ਕੀਤੇ ਸਾਰੇ ਅਧਿਆਪਕਾਂ ਨੂੰ ਪੂਰੇ ਪੇ ਸਕੇਲ ਤੇ ਭੱਤੇ ਦੇਣ ਦੇ ਨਾਲ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਅਨੁਜ ਕੁਮਾਰ, ਮਲਕੀਤ ਸਿੰਘ, ਓਮ ਪ੍ਰਕਾਸ਼, ਸੰਦੀਪ ਕੰਬੋਜ ਆਦਿ ਹਾਜ਼ਰ ਸਨ।


Related News