ਕਾਕਸ ਐਂਡ ਕਿੰਗਸ ਨੇ ਸਬਸਿਡਰੀ ''ਚ ਆਪਣੀ 11.58 ਫੀਸਦੀ ਹਿੱਸੇਦਾਰੀ ਵੇਚੀ

03/23/2018 9:29:12 AM

ਨਵੀਂ ਦਿੱਲੀ—ਯਾਤਰਾ ਕੰਪਨੀ ਕਾਕਸ ਐਂਡ ਕਿੰਗਸ ਨੇ ਪ੍ਰੋਮੋਥਿਓਨ ਹੋਲਡਿੰਗਸ ਯੂ. ਕੇ. 'ਚ ਆਪਣੀ 11.58 ਫੀਸਦੀ ਹਿੱਸੇਦਾਰੀ ਐੱਸ.ਐੱਸ.ਜੀ. ਕੈਪੀਟਲ ਨੂੰ 450 ਕਰੋੜ ਰੁਪਏ 'ਚ ਵੇਚ ਦਿੱਤੀ ਹੈ। ਇਸ 'ਚ ਲੈਣ-ਦੇਣ ਖਰਚ ਅਤੇ ਟੈਕਸ ਵੀ ਸ਼ਾਮਲ ਹੈ। 
ਕਾਕਸ ਐਂਡ ਕਿੰਗਸ ਨੇ ਬਿਆਨ 'ਚ ਕਿਹਾ ਕਿ ਕੰਪਨੀ ਦੀ ਅਗਵਾਈ ਵਾਲੀ ਸਬਸਿਡਰੀ ਪ੍ਰੋਮੋਥੀਓਨ ਇੰਟਰਪ੍ਰਾਈਜੇਜ ਨੇ ਪ੍ਰੋਮੋਥੀਓਨ ਹੋਲਡਿੰਗਸ : ਯੂ.ਕੇ. : 'ਚ 65.58 ਫੀਸਦੀ ਹਿੱਸੇਦਾਰੀ ਸੀ। ਕੰਪਨੀ ਨੂੰ ਲੈਣ-ਦੇਣ ਅਤੇ ਟੈਕਸ ਤੋਂ ਬਾਅਦ ਇਸ ਸੌਦੇ ਨਾਲ 450 ਰੁਪਏ ਮਿਲਣਗੇ।


Related News