ਬਲੈਕਬੇਰੀ, JLR ''ਚ ਅਗਲੀ ਪੀੜ੍ਹੀ ਦੇ ਵਾਹਨਾਂ ਲਈ ਸਮਝੌਤਾ

03/23/2018 8:47:30 AM

ਨਵੀਂ ਦਿੱਲੀ—ਜਗੁਆਰ ਲੈਂਡ ਰੋਵਰ ਜੇ.ਐੱਲ.ਆਰ ਅਤੇ ਕਨਾਡਾਈ ਕੰਪਨੀ ਬਲੈਕਬੇਰੀ ਨੇ ਅੱਜ ਅਗਲੀ ਪੀੜ੍ਹੀ ਦੇ ਵਾਹਨ ਵਿਨਿਰਮਾਤਾਵਾਂ ਲਈ ਤਕਨਾਲੋਜੀ ਬਣਾਉਣ ਲਈ ਇਕ ਸਮਝੌਤੇ ਦਾ ਐਲਾਨ ਕੀਤਾ।
ਇਥੇ ਜਾਰੀ ਬਿਆਨ ਮੁਤਾਬਕ ਇਸ ਸਮਝੌਤੇ ਦੇ ਤਹਿਤ ਬਲੈਕਬੇਰੀ ਆਪਣੀ ਕਿਊ.ਐੱਨ.ਐਕਸ ਅਤੇ ਸਰਟੀਕਾਮ ਤਕਨਾਲੋਜੀ ਦਾ ਲਾਈਸੈਂਸ ਜੇ.ਐੱਲ.ਆਰ. ਨੂੰ ਦੇਵੇਗੀ। ਇਸ ਦੇ ਨਾਲ ਹੀ ਉਹ ਨਵੀਂ ਇਲੈਕਟ੍ਰੋਨਿਕ ਕੰਟਰੋਲ ਯੂਨਿਟ ਦੇ ਵਿਕਾਸ 'ਚ ਸਹਿਯੋਗ ਲਈ ਇੰਜੀਨੀਅਰਾਂ ਦੀ ਇਕ ਟੀਮ ਤਾਇਨਾਤ ਕਰੇਗੀ।
ਹਾਲਾਂਕਿ ਇਸ ਸੌਦੇ ਦੇ ਵਿੱਤੀ ਪਹਿਲੂਆਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਟਾਟਾ ਗਰੁੱਪ ਨੇ ਬ੍ਰਿਟੇਨ ਦੀ ਕੰਪਨੀ ਜੇ.ਐੱਲ.ਆਰ. ਨੂੰ 2008 'ਚ ਖਰੀਦ ਲਿਆ ਸੀ। ਬਲੈਕਬੇਰੀ ਵੱਖ-ਵੱਖ ਵਾਹਨ ਕੰਪਨੀਆਂ ਨੂੰ ਤਕਨਾਲੋਜੀ ਉਪਲੱਬਧ ਕਰਵਾਉਂਦੀ ਹੈ।


Related News