ਏਸ਼ੀਆਈ ਬਾਜ਼ਾਰ ਡਿੱਗੇ, SGX ਨਿਫਟੀ 112 ਅੰਕ ਟੁੱਟਾ

03/23/2018 8:11:11 AM

ਨਵੀਂ ਦਿੱਲੀ— ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਕਾਰਨ ਏਸ਼ੀਆਈ ਬਾਜ਼ਾਰਾਂ 'ਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 700 ਅੰਕ ਯਾਨੀ 3.22 ਫੀਸਦੀ ਡਿੱਗ ਕੇ 20,898 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਉੱਥੇ ਹੀ, ਭਾਰਤ 'ਚ ਐੱਨ. ਐੱਸ. ਈ. ਨਿਫਟੀ-50 ਸੂਚਕ ਅੰਕ ਦੇ ਪ੍ਰਦਰਸ਼ਨ ਦਾ ਸ਼ੁਰੂਆਤੀ ਸੂਚਕ ਸਿੰਗਾਪੁਰ ਐੱਸ. ਜੀ. ਐਕਸ. ਨਿਫਟੀ 112 ਅੰਕ ਦੀ ਭਾਰੀ ਗਿਰਾਵਟ ਨਾਲ 10,000 'ਤੇ ਕਾਰੋਬਾਰ ਕਰ ਰਿਹਾ ਹੈ।

ਹਾਂਗ ਕਾਂਗ ਦਾ ਬਾਜ਼ਾਰ ਹੈਂਗ ਸੇਂਗ 800 ਤੋਂ ਵਧ ਅੰਕ ਡਿੱਗ ਕੇ 30,234 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 2.5 ਫੀਸਦੀ ਡਿੱਗਿਆ ਹੈ, ਜਦੋਂ ਕਿ ਸਟਰੇਟਸ ਟਾਈਮਜ਼ 'ਚ 1.8 ਫੀਸਦੀ ਦੀ ਗਿਰਾਵਟ ਹੈ। ਤਾਇਵਾਨ ਇੰਡੈਕਸ 218 ਅੰਕ ਯਾਨੀ 2 ਫੀਸਦੀ ਡਿੱਗ ਕੇ 10,789 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੰਘਾਈ ਕੰਪੋਜਿਟ 'ਚ ਕਰੀਬ 3.5 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।


Related News