ਸੀ. ਐੱਚ. ਬੀ. ਚੇਅਰਮੈਨ ਰਿਲੀਵ, ਚੰਡੀਗੜ੍ਹ ''ਚ ਆਈ. ਏ. ਐੱਸ. ਅਫਸਰਾਂ ਦਾ ਸੰਕਟ

03/23/2018 7:47:14 AM

ਚੰਡੀਗੜ੍ਹ (ਵਿਜੇ) - ਛੇਤੀ ਹੀ ਚੰਡੀਗੜ੍ਹ ਵਿਚ ਆਈ. ਏ. ਐੱਸ. ਅਫਸਰਾਂ ਦੀ ਘਾਟ ਹੋਣ ਵਾਲੀ ਹੈ। ਵੀਰਵਾਰ ਨੂੰ ਯੂ. ਟੀ. ਪ੍ਰਸ਼ਾਸਨ ਨੇ ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਦੇ ਚੇਅਰਮੈਨ ਮਨਿੰਦਰ ਸਿੰਘ ਬੈਂਸ ਨੂੰ ਰਿਲੀਵ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਪ੍ਰਸ਼ਾਸਨ ਨੇ ਹੁਣ ਉਨ੍ਹਾਂ ਦਾ ਚਾਰਜ ਵਿੱਤ ਸਕੱਤਰ ਅਜੇ ਕੁਮਾਰ ਸਿਨ੍ਹਾ ਨੂੰ ਦੇ ਦਿੱਤਾ ਹੈ। ਆਈ. ਏ. ਐੱਸ. ਅਫਸਰਾਂ ਦੇ ਜਾਣ ਦਾ ਸਿਲਸਿਲਾ ਇਥੇ ਹੀ ਨਹੀਂ ਰੁਕੇਗਾ। ਆਉਣ ਵਾਲੇ 2 ਮਹੀਨਿਆਂ ਦੌਰਾਨ 2 ਆਈ. ਏ. ਐੱਸ. ਤੇ ਇਕ ਆਈ. ਐੱਫ. ਐੱਸ. ਅਫਸਰ ਦੀ ਵੀ ਚੰਡੀਗੜ੍ਹ ਤੋਂ ਵਿਦਾਇਗੀ ਹੋ ਜਾਵੇਗੀ।
ਸੈਕਟਰੀ ਪਰਸੋਲਨ ਕੇ. ਕੇ. ਜਿੰਦਲ ਇਸੇ ਮਹੀਨੇ ਸੇਵਾਮੁਕਤ ਹੋਣ ਜਾ ਰਿਹੇ ਹਨ, ਜਦੋਂਕਿ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਨੂੰ ਮਨਿਸਟਰੀ ਆਫ ਹੋਮ ਅਫੇਅਰਸਜ਼ (ਐੱਮ. ਐੱਚ. ਏ.) ਤੋਂ ਮਿਲੀ ਐਕਸਟੈਂਸ਼ਨ ਅਗਲੇ ਮਹੀਨੇ ਖਤਮ ਹੋ ਰਹੀ ਹੈ। ਮਈ ਤਕ ਆਈ. ਐੱਫ. ਐੱਸ. ਸੰਤੋਸ਼ ਕੁਮਾਰ ਦੀ ਵੀ ਚੰਡੀਗੜ੍ਹ ਤੋਂ ਟ੍ਰਾਂਸਫਰ ਹੋ ਜਾਵੇਗੀ। ਇਸ ਹਾਲਾਤ ਵਿਚ ਹੋਰ ਅਧਿਕਾਰੀਆਂ 'ਤੇ ਡਿਪਾਰਟਮੈਂਟ ਦਾ ਬੋਝ ਆ ਪਵੇਗਾ। ਯੂ. ਟੀ. ਪ੍ਰਸ਼ਾਸਨ ਨੇ ਐੱਮ. ਐੱਚ. ਏ. ਕੋਲ ਹੁਣ ਜੋ ਗ੍ਿਰਹ ਸਕੱਤਰ ਦਾ ਪੈਨਲ ਭੇਜਿਆ ਸੀ ਉਸ 'ਤੇ ਹੁਣ ਤਕ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਸੂਤਰਾਂ ਅਨੁਸਾਰ ਅਨੁਰਾਗ ਅਗਰਵਾਲ ਨੂੰ ਹੁਣ ਹੋਰ ਐਕਸਟੈਂਸ਼ਨ ਨਹੀਂ ਮਿਲੇਗੀ।
ਪ੍ਰਸ਼ਾਸਨ ਕੋਲ ਰਹਿ ਜਾਣਗੇ 8 ਆਈ. ਏ. ਐੱਸ.
ਜੇਕਰ ਐੱਮ. ਐੱਚ. ਏ. ਨੇ ਸਹੀ ਸਮੇਂ 'ਤੇ ਅਫਸਰਾਂ ਦੀ ਨਿਯੁਕਤੀ ਨਹੀਂ ਕੀਤੀ ਤਾਂ ਯੂ. ਟੀ. ਕੋਲ ਸਿਰਫ 8 ਆਈ. ਏ. ਐੱਸ. ਅਫਸਰ ਹੀ ਰਹਿ ਜਾਣਗੇ। ਚੰਡੀਗੜ੍ਹ ਪ੍ਰਸ਼ਾਸਨ ਕੋਲ 2016 ਤਕ 18 ਆਈ. ਏ. ਐੱਸ. ਅਫਸਰ ਸਨ ਪਰ ਮੌਜੂਦਾ ਸਮੇਂ ਵਿਚ ਇਹ ਗਿਣਤੀ ਘਟ ਕੇ 11 ਰਹਿ ਗਈ ਹੈ। ਇਹੋ ਕਾਰਨ ਹੈ ਕਿ ਪ੍ਰਸ਼ਾਸਨ 'ਚ ਅਧਿਕਾਰੀਆਂ ਦੀ ਘਾਟ ਨਾਲ ਲਗਾਤਾਰ ਪ੍ਰੋਜੈਕਟਾਂ ਦੀ ਕੰਪਲੀਸ਼ਨ ਵਿਚ ਦੇਰੀ ਹੋ ਰਹੀ ਹੈ। ਇਹ ਸਾਰੇ ਆਈ. ਏ. ਐੱਸ. ਅਫਸਰ ਏ. ਜੀ. ਐੱਮ. ਯੂ. ਟੀ. ਪੰਜਾਬ ਤੇ ਹਰਿਆਣਾ ਕੇਡਰਜ਼ ਦੇ ਹਨ।


Related News