400 ਗ੍ਰਾਮ ਅਫੀਮ ਅਤੇ 507 ਬੋਤਲਾਂ ਸ਼ਰਾਬ ਫੜੀ

03/23/2018 7:47:40 AM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)— ਸੰਗਰੂਰ ਪੁਲਸ ਨੇ ਵੱਖ-ਵੱਖ ਵਿਅਕਤੀਆਂ ਤੋਂ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ-1 ਮਾਲੇਰਕੋਟਲਾ ਦੇ ਏ. ਐੱਸ. ਆਈ. ਖਲੀਲ ਖਾਂ ਨੇ ਸਣੇ ਪੁਲਸ ਪਾਰਟੀ ਦੇ ਆਦਮਪਾਲ ਰੋਡ ਤੋਂ ਪ੍ਰੇਮ ਚੰਦ ਪੁੱਤਰ ਪਰਸ ਰਾਮ ਵਾਸੀ ਭੰਡਾਰੀ ਲਾਲ ਥਾਣਾ ਕਾਂਟ ਤਹਿਸੀਲ ਸਦਰ ਜ਼ਿਲਾ ਸੁਜਾਨਖਾਨ ਉੱਤਰ ਪ੍ਰਦੇਸ਼ ਨੂੰ ਪੁਲਸ ਪਾਰਟੀ ਦੀ ਮਦਦ ਨਾਲ ਕਾਬੂ ਕਰਦਿਆਂ ਉਸ ਕੋਲੋਂ 400 ਗ੍ਰਾਮ ਅਫੀਮ ਬਰਾਮਦ ਕੀਤੀ। 
ਥਾਣਾ ਚੀਮਾ ਦੇ ਹੌਲਦਾਰ ਨਰਿੰਦਰ ਸਿੰਘ ਨੂੰ ਪਿੰਡ ਬੀਰ ਕਲਾਂ ਤੋਂ ਸ਼ਾਮ ਕਰੀਬ 5.30 ਵਜੇ ਸੂਏ ਦੀ ਪਟੜੀ ਤੋਂ ਇਕ ਵਿਅਕਤੀ ਨੂੰ 7 ਬੋਤਲਾਂ ਠੇਕਾ ਸ਼ਰਾਬ ਸਣੇ ਕਾਬੂ ਕੀਤਾ। ਮੁਲਜ਼ਮ ਦੀ ਪਛਾਣ ਮਲਕੀਤ ਸਿੰਘ ਪੁੱਤਰ ਰਾਮ ਕਿਸ਼ਨ ਸਿੰਘ ਵਾਸੀ ਸਲੇਮਾ ਪੱਤੀ ਝਾੜੋਂ ਵਜੋਂ ਹੋਈ। ਇਸੇ ਤਰ੍ਹਾਂ ਥਾਣਾ ਲਹਿਰਾ ਦੇ ਹੌਲਦਾਰ ਸੁਰਿੰਦਰ ਸਿੰਘ ਨੇ ਪਿੰਡ ਝਲੂਰ ਤੋਂ ਕੱਚੇ ਰਸਤੇ ਤੋਂ ਮੰਗੂ ਸਿੰਘ ਪੁੱਤਰ ਰਤਨ ਸਿੰਘ ਵਾਸੀ ਝਲੂਰ ਨੂੰ ਕਾਬੂ ਕਰ ਕੇ ਉਸ ਕੋਲੋਂ 20 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀ। ਇਕ ਹੋਰ ਮਾਮਲੇ 'ਚ ਥਾਣਾ ਛਾਜਲੀ ਦੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਰੇਡ ਕਰ ਕੇ ਸ਼ਮਸ਼ੇਰ ਸਿੰਘ ਪੁੱਤਰ ਦੀਪਾ ਰਾਮ ਵਾਸੀ ਬਰੇਟਾ ਥਾਣਾ ਗੜ੍ਹੀ ਜ਼ਿਲਾ ਜੀਂਦ ਹਰਿਆਣਾ ਦੀ ਕਾਰ 'ਚੋਂ 480 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕੀਤੀ। ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।  


Related News