ਰਿਵਾਲਰ ਤਾਣ ਕੇ ਨਕਦੀ ਤੇ ਮੋਬਾਇਲ ਲੁੱਟੇ

03/23/2018 7:44:09 AM

ਖਡੂਰ ਸਾਹਿਬ,  (ਕੁਲਾਰ)-  ਸਥਾਨਕ ਮੇਨ ਬਾਜ਼ਾਰ 'ਚ ਨਿਸ਼ਾਂਤ ਇੰਟਰਪ੍ਰਾਈਜ਼ ਦੀ ਦੁਕਾਨ ਤੋਂ ਲੁਟੇਰਿਆਂ ਵੱਲੋਂ ਰਿਵਾਲਵਰ ਤਾਣ ਕੇ ਤਿੰਨ ਮੋਬਾਇਲ ਅਤੇ ਨਕਦੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਬਲਜੀਤ ਸਿੰਘ ਪੁੱਤਰ ਜਗੀਰ ਸਿੰਘ ਹਾਲ ਵਾਸੀ ਖਡੂਰ ਸਾਹਿਬ ਜੋ ਆਪਣੀ ਦੁਕਾਨ ਉਪਰ ਵੈਸਟਰਨ ਯੂਨੀਅਨ ਅਤੇ ਵਾਚ ਕੰਪਨੀ ਦਾ ਕੰਮ ਕਰਦੇ ਹਨ ਨੇ ਦੱਸਿਆ ਕਿ ਮੈਂ ਅਤੇ ਮੇਰੀ ਦੁਕਾਨ 'ਤੇ ਕੰਮ ਕਰਦਾ ਪਲਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਖਡੂਰ ਸਾਹਿਬ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ 10 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਹੇ ਸੀ ਕਿ ਜਦੋਂ ਪਲਵਿੰਦਰ ਸਿੰਘ ਗੱਡੀ 'ਚ ਸਾਮਾਨ ਰੱਖਣ ਗਿਆ ਤਾਂ ਤੁਰੰਤ ਇਕ ਚਿੱਟੇ ਰੰਗ ਦੀ ਸਵਿਫਟ ਗੱਡੀ ਆਈ, ਜਿਸ 'ਚੋਂ ਦੋ ਵਿਅਕਤੀ ਉਤਰੇ ਅਤੇ ਇਕ ਨੇ ਪਲਵਿੰਦਰ ਸਿੰਘ ਦੇ ਸਿਰ 'ਤੇ ਰਿਵਾਲਵਰ ਤਾਣ ਲਈ ਅਤੇ ਦੂਸਰਾ ਵਿਅਕਤੀ ਜਿਸ ਕੋਲ ਦਾਤਰ ਸੀ ਮੇਰੇ ਕੋਲ ਅੰਦਰ ਆ ਗਿਆ ਅਤੇ ਪੈਸਿਆਂ ਦੀ ਮੰਗ ਕਰਨ ਲੱਗਾ ਪਰ ਮੇਰੇ ਵੱਲੋਂ ਪੈਸੇ ਨਾ ਦੇਣ 'ਤੇ ਉਕਤ ਵਿਅਕਤੀ ਨੇ ਮੇਰੇ ਦਾਤਰ ਨਾਲ ਵਾਰ ਕੀਤੇ ਤੇ ਉਕਤ ਵਿਅਕਤੀ ਸਾਡੇ ਦੋਵਾਂ ਕੋਲੋਂ 3 ਮੋਬਾਇਲ ਤੇ ਪਰਸ ਖੋਹ ਕੇ ਲੈ ਗਏ, ਜਿਸ 'ਚ 2500 ਰੁਪਏ ਸਨ। ਜਿਸ ਦੀ ਅਸੀਂ ਤਰੁੰਤ ਪੁਲਸ ਚੌਕੀ ਖਡੂਰ ਸਾਹਿਬ ਵਿਖੇ ਰਿਪੋਰਟ ਕੀਤੀ ਤਾਂ ਮੌਕੇ ਉਪਰ ਪੁਲਸ ਤਾਂ ਆ ਗਈ ਪਰ ਲੁਟੇਰੇ ਫਰਾਰ ਹੋ ਗਏ। 


Related News