ਨਸ਼ਿਆਂ ਦੀ ਖੇਪ ਸਣੇ 4 ਦਬੋਚੇ

03/23/2018 7:35:51 AM

ਸੰਗਰੁਰ, (ਵਿਵੇਕ ਸਿੰਧਵਾਨੀ, ਬੇਦੀ, ਯਾਦਵਿੰਦਰ)- ਜ਼ਿਲਾ ਪੁਲਸ ਸੰਗਰੂਰ ਦੀਆਂ ਵੱਖ-ਵੱਖ ਟੀਮਾਂ ਨੇ ਨਸ਼ੇ ਵਾਲੀਆਂ 22 ਹਜ਼ਾਰ 900 ਗੋਲੀਆਂ ਅਤੇ ਨਸ਼ੇ ਵਾਲੀ ਦਵਾਈ ਦੀਆਂ 449 ਸ਼ੀਸ਼ੀਆਂ ਸਣੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।  ਥਾਣਾ ਸਦਰ ਪ੍ਰੈੱਸ ਕਾਨਫਰੰਸ ਦੌਰਾਨ ਸੁਖਦੇਵ ਸਿੰਘ ਬਰਾੜ ਡੀ. ਐੱਸ. ਪੀ. (ਇੰਨ) ਸੰਗਰੂਰ ਅਤੇ ਸੰਦੀਪ ਵਡੇਰਾ ਡੀ. ਐੱਸ. ਪੀ. (ਦਿਹਾਤੀ) ਸੰਗਰੂਰ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਸੀ. ਆਈ. ਏ. ਸਟਾਫ਼ ਬਹਾਦਰ ਸਿੰਘ ਵਾਲਾ, ਪੁਲਸ ਚੌਕੀ ਹਿੰਮਤਾਨਾ ਵਿਖੇ 3 ਵਿਅਕਤੀਆਂ ਨੂੰ ਅਤੇ ਥਾਣਾ ਭਵਾਨੀਗੜ੍ਹ ਵਿਖੇ ਅੱਜ ਇਕ ਵਿਅਕਤੀ ਨੂੰ ਨਸ਼ੇ ਵਾਲੀਆਂ ਦਵਾਈਆਂ ਸਣੇ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮੌਕੇ ਐੈੱਸ. ਐੈੱਚ. ਓ. ਥਾਣਾ ਸਦਰ ਸੁਖਵਿੰਦਰ ਕੌਰ, ਐੱਸ. ਐੱਚ. ਓ. ਭਵਾਨੀਗੜ੍ਹ ਚਿਰੰਜੀਵ ਲਾਂਬਾ, ਇੰਸਪੈਕਟਰ ਵਿਜੇ ਕੁਮਾਰ ਇੰਚਾਰਜ ਸੀ. ਆਈ. ਏ. ਬਹਾਦਰ ਸਿੰਘ, ਪਵਿੱਤਰ ਸਿੰਘ ਏ. ਐੱਸ. ਆਈ. ਚੌਕੀ ਇੰਚਾਰਜ ਹਿੰਮਤਾਨਾ ਅਤੇ ਜੱਗਾ ਰਾਮ ਏ. ਐੱਸ. ਆਈ. ਮੌਜੂਦ ਸਨ। ਸੁਖਦੇਵ ਸਿੰਘ ਬਰਾੜ ਡੀ. ਐੱਸ. ਪੀ. (ਇੰਨ) ਸੰਗਰੂਰ ਨੇ ਦੱਸਿਆ ਕਿ ਏ. ਐੱਸ. ਆਈ. ਅਵਤਾਰ ਸਿੰਘ ਨੇ ਸਣੇ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਘਾਬਦਾਂ ਅਤੇ ਮੇਨ ਹਾਈਵੇ ਰੋਡ ਸੰਗਰੂਰ ਤੋਂ ਪਟਿਆਲਾ ਵੱਲ ਜਾ ਰਹੇ 2 ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ। ਕਾਬੂ ਕੀਤੇ ਨਰੇਸ਼ ਕੁਮਾਰ ਵਾਸੀ ਗੋਬਿੰਦਪੁਰਾ ਬਸਤੀ ਸੰਗਰੂਰ ਅਤੇ ਰਮਨ ਦੀਪ ਸਿੰਘ ਵਾਸੀ ਬੱਗੂਆਣਾ ਬਸਤੀ ਸੰਗਰੂਰ ਕੋਲੋਂ ਨਸ਼ੇ ਵਾਲੀ ਦਵਾਈ ਦੀਆਂ 200 ਸ਼ੀਸ਼ੀਆਂ ਅਤੇ 6 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਏ. ਐੱਸ. ਆਈ. ਪਵਿੱਤਰ ਸਿੰਘ ਇੰਚਾਰਜ ਚੌਕੀ ਹਿੰਮਤਾਨਾ ਨੇ ਜੱਜੂ ਸਿੰਘ ਵਾਸੀ ਬਰਨਾਲਾ ਨੂੰ ਗਸ਼ਤ ਦੌਰਾਨ ਕਾਬੂ ਕਰ ਕੇ ਉਸ ਕੋਲੋਂ ਨਸ਼ੇ ਵਾਲੀਆਂ ਦਵਾਈਆਂ ਦੀਆਂ 100 ਸ਼ੀਸ਼ੀਆਂ ਅਤੇ 9 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ।   ਦੂਜੇ ਪਾਸੇ  ਸਬ-ਇੰਸਪੈਕਟਰ ਜੱਗਾ ਰਾਮ ਨੇ ਭਵਾਨੀਗੜ੍ਹ ਵਿਖੇ ਕਾਕੜਾ ਰੋਡ ਸੂਆ ਦੇ ਪੁਲ ਕੋਲੋਂ ਬਲਕਾਰ ਸਿੰਘ ਵਾਸੀ ਰਾਮ ਨਗਰ ਬਸਤੀ ਸੰਗਰੂਰ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ ਨਸ਼ੇ ਵਾਲੀ ਦਵਾਈ ਦੀਆਂ 99 ਸ਼ੀਸ਼ੀਆਂ ਤੇ 7900 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ।
ਅੰਡਰ ਮੈਟ੍ਰਿਕ ਨੇ ਮੁਲਜ਼ਮ :  ਸੁਖਦੇਵ ਸਿੰਘ ਬਰਾੜ ਡੀ. ਐੱਸ. ਪੀ. (ਇੰਨ) ਸੰਗਰੂਰ ਨੇ ਦੱਸਿਆ ਕਿ ਉਕਤ ਫੜੇ ਗਏ ਨੌਜਵਾਨ 25 ਤੋਂ 30 ਸਾਲ ਦੇ ਹਨ ਅਤੇ ਇਨ੍ਹਾਂ 'ਚੋਂ ਇਕ ਅਨਪੜ੍ਹ ਅਤੇ ਬਾਕੀ 3 ਅੰਡਰ ਮੈਟ੍ਰਿਕ ਹਨ।
3 'ਤੇ ਪਹਿਲਾਂ ਵੀ ਨੇ ਮਾਮਲੇ ਦਰਜ :  ਗ੍ਰਿਫਤਾਰ ਕੀਤੇ ਗਏ ਨਰੇਸ਼ ਅਤੇ ਰਮਨਦੀਪ ਖਿਲਾਫ਼ ਥਾਣਾ ਸਿਟੀ ਸੰਗਰੁਰ ਵਿਖੇ ਪਹਿਲਾਂ ਵੀ 2-2 ਮਾਮਲੇ ਦਰਜ ਹਨ। ਜਦੋਂਕਿ ਬਲਕਾਰ ਸਿੰਘ ਖਿਲਾਫ਼ ਪਹਿਲਾਂ 5 ਮਾਮਲੇ ਦਰਜ ਹਨ।


Related News