ਭੀਮ ਹੱਤਿਆਕਾਂਡ ਦੇ ਚਸ਼ਮਦੀਦ ਗਵਾਹ ਦੀ ਗਵਾਹੀ ''ਤੇ ਰੋਕ ਦਾ ਹੁਕਮ ਖਾਰਿਜ

03/23/2018 7:32:14 AM

ਅਬੋਹਰ (ਸੁਨੀਲ) - ਸੁਪਰੀਮ ਕੋਰਟ ਨੇ 11 ਦਸੰਬਰ 2015 ਨੂੰ ਨੇੜਲੇ ਪਿੰਡ ਰਾਮਸਰਾ ਸਥਿਤ ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ਵਿਚ 27 ਸਾਲਾ ਦਲਿਤ ਨੌਜਵਾਨ ਭੀਮ ਟਾਂਕ ਦੀ ਹੱਤਿਆ ਦੇ ਮਾਮਲੇ ਦੀ ਸੁਣਵਾਈ ਦੌਰਾਨ ਜ਼ਿਲਾ ਅਦਾਲਤ ਵੱਲੋਂ ਚਸ਼ਮਦੀਦ ਗਵਾਹ ਹੋਣ ਦਾ ਦਾਅਵਾ ਕਰਨ ਵਾਲੇ ਆਕਾਸ਼ ਦੀ ਗਵਾਹੀ ਦੀ ਅਨੁਮਤੀ ਦੇਣ ਪਰ ਬਚਾਅ ਪੱਖ ਵੱਲੋਂ ਉਸ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੇ ਜਾਣ ਤੋਂ ਬਾਅਦ ਹੇਠਲੀ ਅਦਾਲਤ ਦੇ ਜਿਸ ਹੁਕਮ 'ਤੇ ਰੋਕ ਲਾ ਦਿੱਤੀ ਗਈ ਸੀ, ਉਸ ਦਾ ਹੁਣ ਸੁਪਰੀਮ ਕੋਰਟ ਨੇ ਨੋਟਿਸ ਲਿਆ ਹੈ।
ਦਿਵੰਗਤ ਭੀਮ ਦੀ ਮਾਤਾ ਕੌਸ਼ਲਯਾ ਦੇਵੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਦੌਰਾਨ ਨਿਆਂਮੂਰਤੀ ਐੱਸ. ਏ. ਬੋਬੜੇ ਤੇ ਐੱਲ. ਨਾਗੇਸ਼ਵਰਰਾਵ ਦੇ ਬੈਂਚ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟਾਈ ਕਿ ਹਾਈ ਕੋਰਟ ਨੇ ਕਿਸ ਤਰ੍ਹਾਂ 31 ਅਗਸਤ 2017 ਨੂੰ ਸਿਰਫ ਇਕ ਲੜੀ ਵਿਚ ਅਜਿਹੀ ਗਵਾਹੀ 'ਤੇ ਰੋਕ ਲਾਉਣ ਦਾ ਨਿਰਣਾ ਪਾਸ ਕਰ ਦਿੱਤਾ। ਬੈਂਚ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਇਸੇ ਤਰ੍ਹਾਂ ਹੁਕਮ ਪਾਸ ਕੀਤੇ ਗਏ ਹਨ, ਜਿਨ੍ਹਾਂ ਦੀ ਅਨੁਮਤੀ ਹਰਗਿਜ਼ ਨਹੀਂ ਦਿੱਤੀ ਜਾ ਸਕਦੀ। ਬੈਂਚ ਨੇ ਸ਼੍ਰੀਮਤੀ ਕੌਸ਼ਲਯਾ ਦੇਵੀ ਦੀ ਪਟੀਸ਼ਨ 'ਤੇ ਹਾਈ ਕੋਰਟ ਨੂੰ ਹੁਕਮ ਦਿੱਤਾ ਕਿ ਦੋਵਾਂ ਧਿਰਾਂ ਦੇ ਤਰਕ ਸੁਣਨ ਤੋਂ ਬਾਅਦ 2 ਮਹੀਨਿਆਂ ਵਿਚ ਇਸ ਪ੍ਰਕਿਰਿਆ 'ਤੇ ਦੁਬਾਰਾ ਨਿਰਣਾ ਲਿਆ ਜਾਵੇ ਅਤੇ ਉਸ ਨੂੰ ਵਿਸਥਾਰ ਨਾਲ ਅੰਕਿਤ ਵੀ ਕੀਤਾ ਜਾਵੇ। ਤਦ ਤੱਕ ਹਾਈ ਕੋਰਟ ਵੱਲੋਂ 31 ਅਗਸਤ ਨੂੰ ਪਾਰਿਤ ਹੁਕਮ ਬਰਕਰਾਰ ਰਹੇਗਾ।
ਜ਼ਿਕਰਯੋਗ ਹੈ ਕਿ ਆਕਾਸ਼ ਦਾ ਨਾਂ ਪੁਲਸ ਦੇ ਆਰੰਭਿਕ ਦਸਤਾਵੇਜ਼ਾਂ ਵਿਚ ਗਵਾਹ ਦੇ ਤੌਰ 'ਤੇ ਦਰਜ ਸੀ ਪਰ ਚਲਾਨ ਪੇਸ਼ ਕਰਦੇ ਸਮੇਂ ਉਸ ਦਾ ਨਾਂ ਗਵਾਹਾਂ ਦੀ ਲਿਸਟ ਵਿਚ ਚਰਚਿਤ ਕਰਨਾ ਰਹਿ ਗਿਆ। ਪੀੜਤ ਧਿਰ ਨੇ ਇਸ ਮਾਮਲੇ ਵਿਚ ਜ਼ਿਲਾ ਅਦਾਲਤ ਦੇ ਸਾਹਮਣੇ ਗੁਹਾਰ ਲਾਈ ਸੀ ਕਿ ਆਕਾਸ਼ ਕਿਉਂਕਿ ਮ੍ਰਿਤਕ ਭੀਮ ਟਾਂਕ ਨੂੰ ਸਿਵਲ ਹਸਪਤਾਲ ਅਬੋਹਰ ਵਿਚ ਲਿਆਏ ਜਾਣ ਸਮੇਂ ਅਤੇ ਇਥੋਂ ਰੈਫਰ ਕੀਤੇ ਜਾਣ ਤੋਂ ਬਾਅਦ ਵੀ ਹਾਜ਼ਰ ਸੀ, ਇਸ ਲਈ ਇਸ ਮਾਮਲੇ 'ਚ ਉਸ ਦੀ ਗਵਾਹੀ ਜ਼ਰੂਰ ਕਰਵਾਈ ਜਾਵੇ। ਜ਼ਿਲਾ ਅਦਾਲਤ ਨੇ ਇਸ ਦੇ ਲਈ ਅਨੁਮਤੀ ਪ੍ਰਦਾਨ ਕਰ ਦਿੱਤੀ ਸੀ ਪਰ ਬਚਾਅ ਪੱਖ ਨੇ ਇਸ ਨੂੰ ਹਾਈ ਕੋਰਟ ਵਿਚ ਚੁਣੌਤੀ ਦੇ ਕੇ ਸਥਗਨ ਹੁਕਮ ਪ੍ਰਾਪਤ ਕਰ ਲਏ। ਇਸ ਹੱਤਿਆਕਾਂਡ ਵਿਚ ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ, ਉਸ ਦਾ ਭਤੀਜਾ ਅਮਿਤ ਡੋਡਾ ਤੇ ਉਨ੍ਹਾਂ ਦੇ ਸਹਿਯੋਗੀ ਕਹੇ ਜਾਣ ਵਾਲੇ ਲਗਭਗ ਦੋ ਦਰਜਨ ਦੋਸ਼ੀ ਵੱਖ-ਵੱਖ ਜੇਲਾਂ ਚ ਬੰਦ ਹਨ।


Related News