ਪੀ. ਸੀ. ਆਰ. ਟੀਮ ਨੇ ਚਲਾਈ ਝੁੱਗੀਆਂ-ਝੌਂਪੜੀਆਂ ਵਾਲੇ ਖੇਤਰਾਂ ''ਚ ਸਰਚ ਮੁਹਿੰਮ

03/23/2018 7:24:44 AM

ਕਪੂਰਥਲਾ, (ਭੂਸ਼ਣ)- ਸੂਬੇ ਭਰ ਵਿਚ ਝੁਗੀਆਂ-ਝੌਂਪੜੀਆਂ 'ਚੋਂ ਲਗਾਤਾਰ ਹੋ ਰਹੀ ਸਮਾਜ ਵਿਰੋਧੀ ਅਨਸਰਾਂ ਦੀ ਗ੍ਰਿਫਤਾਰੀ ਅਤੇ ਹਥਿਆਰ ਬਰਾਮਦਗੀ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਸਾਰੇ ਥਾਣਾਂ ਖੇਤਰਾਂ ਨੂੰ ਝੁਗੀਆਂ-ਝੌਂਪੜੀਆਂ ਬਸਤੀਆਂ ਦੀ ਚੈਕਿੰਗ ਕਰਨ ਨੂੰ ਲੈ ਕੇ ਜਾਰੀ ਕੀਤੇ ਗਏ ਹੁਕਮਾਂ ਦੇ ਤਹਿਤ ਪੀ. ਸੀ. ਆਰ. ਟੀਮ ਕਪੂਰਥਲਾ ਨੇ ਵੀਰਵਾਰ ਨੂੰ ਸ਼ਹਿਰ ਦੇ ਝੁਗੀਆਂ-ਝੌਂਪੜੀਆਂ ਵਾਲੇ ਖੇਤਰਾਂ 'ਚ ਕਈ ਘੰਟੇ ਤਕ ਲੰਬੀ ਚੈਕਿੰਗ ਕੀਤੀ। ਜਿਸ ਦੇ ਦੌਰਾਨ ਜਿਥੇ ਵੱਡੀ ਗਿਣਤੀ ਵਿਚ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰ ਕੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ, ਉਥੇ ਹੀ ਝੁਗੀਆਂ-ਝੌਂਪੜੀਆਂ ਵਾਲੇ ਖੇਤਰਾਂ 'ਚ ਰਹਿ ਰਹੇ ਬਾਹਰੀ ਵਿਅਕਤੀਆਂ ਦੇ ਨਾਂ ਅਤੇ ਪਤੇ ਵੀ ਨੋਟ ਕੀਤੇ ਗਏ।  
40 ਪੁਲਸ ਕਰਮਚਾਰੀਆਂ 'ਤੇ ਆਧਾਰਿਤ ਟੀਮ ਨੇ ਕੀਤੀ ਚੈਕਿੰਗ
ਪੀ. ਸੀ. ਆਰ. ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਦੀ ਅਗਵਾਈ 'ਚ ਕਈ ਘੰਟੇ ਤਕ ਚੱਲੀ ਇਸ ਚੈਕਿੰਗ ਮੁਹਿੰਮ ਦੌਰਾਨ 40 ਦੇ ਕਰੀਬ ਪੁਲਸ ਕਰਮਚਾਰੀਆਂ ਨੇ ਸ਼ਹਿਰ ਦੇ ਝੁਗੀਆਂ-ਝੌਂਪੜੀਆਂ ਵਾਲੇ ਖੇਤਰਾਂ 'ਚ ਜਾ ਕੇ ਚੱਪੇ-ਚੱਪੇ ਦੀ ਤਲਾਸ਼ੀ ਲਈ ਅਤੇ ਇਨ੍ਹਾਂ ਝੁਗੀਆਂ-ਝੌਂਪੜੀਆਂ ਵਿਚ ਰਹਿਣ ਵਾਲੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿਛ ਕੀਤੀ ਗਈ। ਇਸ ਦੌਰਾਨ ਝੁਗੀਆਂ-ਝੌਂਪੜੀਆਂ ਵਿਚ ਦੂਜੇ ਸੂਬਿਆਂ ਤੋਂ ਆਏ ਲੋਕਾਂ ਕੋਲੋਂ ਉਨ੍ਹਾਂ  ਦੇ ਪੂਰੇ ਪਤੇ ਨੋਟ ਕੀਤੇ ਗਏ। 
ਨਜ਼ਦੀਕੀ ਪੁਲਸ ਥਾਣਿਆਂ 'ਚ ਨਾਂ ਤੇ ਪਤੇ ਨੋਟ ਕਰਵਾਉਣ ਦੇ ਦਿੱਤੇ ਨਿਰਦੇਸ਼
ਚੈਕਿੰਗ ਮੁਹਿੰਮ ਦੇ ਦੌਰਾਨ ਪੀ. ਸੀ. ਆਰ. ਟੀਮ ਨੇ ਝੁਗੀ-ਝੌਂਪੜੀ ਨਿਵਾਸੀਆਂ ਨੂੰ ਜਿਥੇ ਆਪਣੇ ਨਾਂ ਅਤੇ ਪਤੇ ਨਜ਼ਦੀਕੀ ਪੁਲਸ ਥਾਣਿਆਂ ਵਿਚ ਨੋਟ ਕਰਵਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ । ਉਥੇ ਹੀ ਆਪਣੀ ਪਛਾਣ ਛੁਪਵਾਉਣ ਵਾਲੇ ਉਨ੍ਹਾਂ ਝੁਗੀ-ਝੌਂਪੜੀ ਨਿਵਾਸੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਗੱਲ ਕਹੀ। ਜਿਨ੍ਹਾਂ ਨੇ ਜਾਣਬੁੱਝ ਕੇ ਆਪਣੇ ਨਾਂ ਅਤੇ ਪਤੇ ਨਜ਼ਦੀਕੀ ਪੁਲਸ ਥਾਣਿਆਂ 'ਚ ਦਰਜ ਨਹੀਂ ਕਰਵਾਏ ਹਨ। 


Related News