ਸੜਕ ਹਾਦਸਿਆਂ ''ਚ 7 ਜ਼ਖਮੀ

03/23/2018 7:27:41 AM

ਕਪੂਰਥਲਾ, (ਜ. ਬ.)- ਅੱਜ ਕਪੂਰਥਲਾ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਇਕ ਔਰਤ ਸਮੇਤ ਦੋ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ੇਰੇ ਇਲਾਜ ਗੁਰਦਿਆਲ ਸਿੰਘ ਨਿਵਾਸੀ ਪਿੰਡ ਧਾਰੀਵਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਚਰਨਜੀਤ ਕੌਰ ਦੇ ਨਾਲ ਦਵਾਈ ਲੈਣ ਦੇ ਲਈ ਕਪੂਰਥਲਾ ਆ ਰਿਹਾ ਸੀ ਜਦੋਂ ਉਹ ਪਿੰਡ ਡੈਣਵਿੰਡ ਦੇ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਆਈ ਇਕ ਤੇਜ਼ ਰਫਤਾਰ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸਦਾ ਮੋਟਰਸਾਈਕਲ ਬੇਕਾਬੂ ਹੋ ਕੇ ਦੁਰਘਟਨਾਗ੍ਰਸਤ ਹੋ ਗਿਆ। ਜਿਸ ਕਾਰਨ ਉਹ ਜ਼ਖਮੀ ਹੋ ਗਏ।
ਫਗਵਾੜਾ, (ਜਲੋਟਾ)-ਫਗਵਾੜਾ ਵਿਖੇ ਵਾਪਰੇ ਵੱਖ-ਵੱਖ ਸੜਕ ਹਾਦਸਿਆਂ 'ਚ 5 ਲੋਕਾਂ ਦੇ ਜ਼ਖਮੀ ਹੋਣ ਦੀਆਂ ਸੂਚਨਾਵਾਂ ਮਿਲੀਆਂ ਹਨ। ਜ਼ਖਮੀਆਂ ਦੀ ਪਛਾਣ ਦਰਸ਼ਨ ਸਿੰਘ, ਰਜਿੰਦਰ ਕੁਮਾਰ ਵਾਸੀ ਮੇਹਟਾਂ ਕਾਲੋਨੀ ਫਗਵਾੜਾ, ਸੁਰਿੰਦਰ ਕੌਰ ਵਾਸੀ ਖੁਰਮਪੁਰਾ ਫਗਵਾੜਾ, ਗਗਨਦੀਪ ਪੁੱਤਰ ਰਾਮ ਅਵਤਾਰ ਵਾਸੀ ਰੁੜਕਾ ਖੁਰਦ, ਜਲੰਧਰ ਅਤੇ ਇਕ ਹੋਰ ਵਿਅਕਤੀ ਦੇ ਰੂਪ ਵਿਚ ਹੋਈ ਹੈ, ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ । ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ ।  


Related News