ਮਿਲਾਪ ਚੌਕ ਵੈੱਲਫੇਅਰ ਐਸੋਸੀਏਸ਼ਨ ਸ਼੍ਰੀ ਰਾਮਨੌਮੀ ਮੌਕੇ ਕੜਾਹ, ਪੂੜੀ-ਛੋਲਿਆਂ ਦਾ ਲਾਏਗੀ ਲੰਗਰ

03/23/2018 6:37:55 AM

ਜਲੰਧਰ, (ਧਵਨ)— ਮਿਲਾਪ ਚੌਕ ਵੈੱਲਫੇਅਰ ਐਸੋਸੀਏਸ਼ਨ ਨੇ ਸ਼੍ਰੀ ਰਾਮਨੌਮੀ 'ਤੇ 25 ਮਾਰਚ ਨੂੰ ਕੱਢੀ ਜਾਣ ਵਾਲੀ ਸ਼ਾਨਦਾਰ ਸ਼ੋਭਾ ਯਾਤਰਾ ਨੂੰ ਵੇਖਦਿਆਂ ਮਿਲਾਪ ਚੌਕ ਨੇੜੇ ਕੜਾਹ, ਪੂੜੀ ਤੇ ਛੋਲਿਆਂ ਦਾ ਲੰਗਰ ਲਾਉਣ ਦਾ ਫੈਸਲਾ ਕੀਤਾ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਸਿੰਘ ਲਾਡੀ, ਮਨੋਹਰ ਲਾਲ ਮਹਾਜਨ, ਚੰਦਰ ਗੁਪਤਾ, ਕੁਲਭੂਸ਼ਨ, ਅਸ਼ਵਨੀ ਸੇਠ, ਸੰਜੇ ਲੂਥਰਾ, ਸੁਭਾਸ਼ ਕੱਕੜ ਤੇ ਰਾਜਿੰਦਰ ਕੁਮਾਰ ਨੇ ਕਿਹਾ ਕਿ 25 ਨੂੰ ਸ਼੍ਰੀ ਵਿਜੇ ਚੋਪੜਾ ਦੀ ਅਗਵਾਈ ਵਿਚ ਕੱਢੀ ਜਾ ਰਹੀ ਸ਼ਾਨਦਾਰ ਸ਼ੋਭਾ ਯਾਤਰਾ ਦਾ ਹਿੱਸਾ ਮਿਲਾਪ ਚੌਕ ਵੈੱਲਫੇਅਰ ਐਸੋਸੀਏਸ਼ਨ ਪਿਛਲੇ ਕਈ ਸਾਲਾਂ ਤੋਂ ਬਣਦੀ ਆ ਰਹੀ ਹੈ। 
ਉਨ੍ਹਾਂ ਕਿਹਾ ਕਿ ਦੁਪਹਿਰ 2 ਵਜੇ ਤੋਂ ਬਾਅਦ ਲੰਗਰ ਸ਼ੁਰੂ ਕੀਤਾ ਜਾਵੇਗਾ ਜੋ ਲਗਾਤਾਰ 3-4 ਘੰਟਿਆਂ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਲੰਗਰ ਨੂੰ ਲੈ ਕੇ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਤੇ ਸਾਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਲੰਗਰ ਦਾ ਸ਼ੁੱਭ ਆਰੰਭ ਚੋਪੜਾ ਪਰਿਵਾਰ ਵਲੋਂ ਆਪਣੇ ਸ਼ੁੱਭ ਹੱਥਾਂ ਨਾਲ ਕੀਤਾ ਜਾਵੇਗਾ। ਮਿਲਾਪ ਚੌਕ ਵੈੱਲਫੇਅਰ ਐਸੋਸੀਏਸ਼ਨ ਵਿਚ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। 


Related News