ਟਰੰਪ ਨੇ ਚੀਨੀ ਸਮਾਨ ''ਤੇ ਠੋਕਿਆ 50 ਅਰਬ ਡਾਲਰ ਦਾ ਸ਼ੁਲਕ

03/23/2018 5:28:44 AM

ਵਾਸ਼ਿੰਗਟਨ — ਅਮਰੀਕਾ ਨੇ ਚੀਨੀ ਸਮਾਨ 'ਤੇ 50 ਅਰਬ ਡਾਲਰ ਦਾ ਸ਼ੁਲਕ (ਚਾਰਜ) ਲਾਉਣ ਅਤੇ ਆਪਣੇ ਇਥੇ ਚੀਨ ਦੇ ਨਿਵੇਸ਼ ਨੂੰ ਸੀਮਤ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਨੇ ਇਹ ਕਦਮ ਸਖਤ ਤੌਰ 'ਤੇ ਕਈ ਸਾਲਾਂ ਤੋਂ ਹੋ ਰਹੀ 'ਇੰਟਲੇਕਚੁਅਲ ਪ੍ਰਾਪਟੀ (ਜਾਇਦਾਦ) ਦੀ ਚੋਰੀ' ਦੇ ਬਦਲੇ ਚੁੱਕਿਆ ਹੈ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਚੀਨੀ ਅਰਥ-ਵਿਵਸਥਾ ਤੋਂ ਮਿਲਣ ਵਾਲੀਆਂ ਚੁਣੌਤੀਆਂ ਨਾਲ ਮੁਕਾਬਲਾ ਕਰਨ ਲਈ ਸਖਤ ਕਦਮ ਚੁੱਕਣੇ ਜ਼ਰੂਰੀ ਹਨ।
ਉਥੇ ਚੀਨ ਦਾ ਕਹਿਣਾ ਹੈ ਕਿ ਇਸੇ ਜਵਾਬ 'ਚ ਉਹ 'ਪਲਟਵਾਰ' ਕਰਨ ਲਈ ਤਿਆਰ ਹਨ। ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਸਟੀਲ ਅਤੇ ਐਲੂਮੀਨੀਅਮ ਸਮੇਤ ਬਹੁਤ ਸਾਰੇ ਵਿਦੇਸ਼ੀ ਸਮਾਨ 'ਤੇ ਦਰਾਮਦ ਸ਼ੁਲਕ ਵਧਾ ਦਿੱਤਾ ਸੀ। ਇਸ ਤਰ੍ਹਾਂ ਹੁਣ ਟ੍ਰੇਡ ਵਾਰ ਮਤਲਬ ਕਾਰੋਬਾਰੀ ਜੰਗ ਹੋਣ ਦਾ ਮਾਹੌਲ ਬਣਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਹੋਰ ਦੇਸ਼ ਅਮਰੀਕੀ ਕੰਪਨੀਆਂ ਦੇ ਲਈ ਬਰਾਬਰੀ ਦੇ ਕਾਨੂੰਨ ਰੱਖਣ। ਵ੍ਹਾਈਟ ਹਾਊਸ 'ਚ ਇਸ ਨਾਲ ਸਬੰਧਿਤ ਮੈਮੋ 'ਤੇ ਹਸਤਾਖਰ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ, 'ਅਸੀਂ ਚੀਨ ਦੇ ਨਾਲ ਸਮਝੌਤਿਆਂ ਨੂੰ ਲੈ ਕੇ ਚੱਲ ਰਹੀ ਲੰਬੀ ਗੱਲਬਾਤ ਵਿਚਾਲੇ ਹਾਂ। ਦੇਖਦੇ ਹਾਂ ਕਿ ਕੀ ਸਿੱਟਾ ਨਿਕਲਦਾ ਹੈ।'
ਚੀਨ 'ਤੇ ਸ਼ੁਲਕ ਲਾਉਣ ਦਾ ਫੈਸਲਾ ਕਰਨ ਤੋਂ ਪਹਿਲਾਂ ਪਿਛਲੇ ਸਾਲ ਅਗਸਤ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੀਆਂ ਨੀਤੀਆਂ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ '301 ਇੰਵੈਸਟੀਗੇਸ਼ਨ' ਨਾਂ ਨਾਲ ਬੁਲਾਏ ਜਾਣ ਵਾਲੇ ਇਸ ਰਿਵਿਊ 'ਚ ਪੱਤਾ ਲੱਗਾ ਹੈ ਕਿ ਬਹੁਤ ਸਾਰੇ 'ਬੇਈਮਾਨ' ਕੰਮ ਕੀਤੇ ਜਾ ਰਹੇ ਹਨ, ਜਿਨ੍ਹਾਂ 'ਚ ਵਿਦੇਸ਼ੀ ਮਾਲਕੀ 'ਤੇ ਪਾਬੰਦੀ, ਜਿਸ ਕਾਰਨ ਕੰਪਨੀਆਂ 'ਤੇ ਤਕਨਾਲੋਜੀ ਟ੍ਰਾਂਸਫਰ ਕਰਨ ਦਾ ਦਬਾਅ ਬਣਦਾ ਹੈ। ਅਮਰੀਕਾ ਨੂੰ ਅਜਿਹੇ ਸਬੂਤ ਵੀ ਮਿਲੇ ਹਨ ਕਿ ਚੀਨ ਅਮਰੀਕੀ ਕੰਪਨੀਆਂ 'ਤੇ ਬੇਈਮਾਨ ਸ਼ਰਤਾਂ ਥੋਪਦਾ ਹੈ, ਰਣਨੀਤਕ ਤੌਰ 'ਤੇ ਅਹਿਮ ਅਮਰੀਕੀ ਕੰਪਨੀਆਂ 'ਚ ਨਿਵੇਸ਼ 'ਚ ਅੜਿੱਕਾ ਪਾਉਂਦਾ ਹੈ ਅਤੇ ਸਾਈਬਰ ਹਮਲੇ ਕਰਾਉਂਦਾ ਹੈ ਅਤੇ ਅਜਿਹੇ ਹਮਲਿਆਂ ਦਾ ਸਮਰਥਨ ਵੀ ਕਰਦਾ ਹੈ।
ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਸ ਨੇ 1000 ਤੋਂ ਜ਼ਿਆਦਾ ਉਤਪਾਦਾਂ ਦੀ ਲਿਸਟ ਬਣਾਈ ਹੈ, ਜਿਨ੍ਹਾਂ 'ਤੇ ਸ਼ੁਲਕ ਲਾਇਆ ਜਾ ਸਕਦਾ ਹੈ। ਆਖਰੀ ਲਿਸਟ ਨੂੰ ਲਾਗੂ ਕੀਤੇ ਜਾਣ ਤੋਂ ਪਹਿਲਾਂ ਇਸ 'ਤੇ ਕਾਰੋਬਾਰੀਆਂ ਨੂੰ ਆਪਣੀ ਸਲਾਹ ਰੱਖਣ ਦਾ ਮੌਕਾ ਵੀ ਦਿੱਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਵਰਲਡ ਟ੍ਰੇਡ ਆਰਗਨਾਈਜੇਸ਼ਨ 'ਚ ਵੀ ਚੀਨ ਦੀਆਂ ਬੇਈਮਾਨ ਲਾਇਸੰਸ ਸ਼ਰਤਾਂ ਦੀਆਂ ਸ਼ਿਕਾਇਤ ਕਰੇਗਾ। ਅਮਰੀਕਾ ਦੇ ਟ੍ਰੇਡ ਨੇਗੋਸ਼ੀਏਟਰ ਰਾਬਰਟ ਲਾਇਟਾਇਜ਼ਰ ਦਾ ਕਹਿਣਾ ਹੈ ਕਿ ਅਮਰੀਕਾ ਦੇ ਆਰਥਿਕ ਭਵਿੱਖ ਲਈ ਅਮਰੀਕੀ ਤਕਨਾਲੋਜੀ ਨੂੰ ਬਚਾਏ ਰੱਖਣਾ ਅਹਿਮ ਹੈ। ਉਨ੍ਹਾਂ ਨੇ ਕਿਹਾ, 'ਇਹ ਬਹੁਤ ਮਹੱਤਵਪੂਰਣ ਕਦਮ ਹੈ ਅਤੇ ਦੇਸ਼ ਦੇ ਭਵਿੱਖ ਲਈ ਬਹੁਤ ਅਹਿਮੀਅਤ ਰੱਖਦਾ ਹੈ।' ਉਨ੍ਹਾਂ ਕਿਹਾ ਕਿ ਚੀਨ 'ਕੇ ਦਬਾਅ ਵਧਣਾ ਚਾਹੀਦਾ ਹੈ ਅਤੇ ਅਮਰੀਕੀ ਗਾਹਕਾਂ ਤੋਂ ਦਬਾਅ ਹਟਾਇਆ ਜਾਣਾ ਚਾਹੀਦਾ ਹੈ।
ਵੀਰਵਾਰ ਨੂੰ ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਉਹ ਲਾਏ ਗਏ ਨਵੇਂ ਸ਼ੁਲਕਾਂ 'ਤੇ ਪਲਟਵਾਰ ਕਰਨ ਲਈ ਤਿਆਰ ਹਨ। ਇਕ ਬਿਆਨ 'ਚ ਵਣਜ ਮੰਤਰਾਲੇ ਨੇ ਕਿਹਾ ਹੈ, 'ਜੇਕਰ ਚੀਨ ਦੇ ਵੈਧ ਅਧਿਕਾਰੀਆਂ ਅਤੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤਾਂ ਚੀਨ ਚੁੱਪ ਨਹੀਂ ਬੈਠੇਗਾ। ਨਿਸ਼ਚਤ ਰੂਪ ਤੋਂ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ ਤਾਂ ਜੋਂ ਅਧਿਕਾਰੀਆਂ ਅਤੇ ਹਿੱਤਾਂ ਦੀ ਰੱਖਿਆ ਕੀਤਾ ਜਾ ਸਕੇ।' ਵਾਲ ਸਟ੍ਰੀਟ ਜਨਰਲ ਦੇ ਮੁਤਾਬਕ ਚੀਨ ਅਜਿਹੇ ਸ਼ੁਲਕ ਲਾਉਣ ਦੀ ਤਿਆਰੀ ਕਰ ਰਿਹਾ ਹੈ ਜਿਨ੍ਹਾਂ ਦੇ ਨਿਸ਼ਾਨੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਹੋਣਗੇ। ਇਨ੍ਹਾਂ 'ਚ ਅਮਰੀਕਾ ਤੋਂ ਹੋਣ ਵਾਲੇ ਖੇਤੀਬਾੜੀ ਉਤਪਾਦਾਂ ਦੀ ਬਰਾਮਦਗੀ ਵੀ ਸ਼ਾਮਲ ਹੋਵੇਗੀ।


Related News