ਪਤੀ ਦੀ ਮੌਤ ਕਾਰਨ ਟੁੱਟ ਚੁੱਕੀ ਔਰਤ ਨੂੰ ਸਹਾਰਾ ਦੇਣ ਦੇ ਬਹਾਨੇ ਬਣਾਇਆ ਹਵਸ ਦਾ ਸ਼ਿਕਾਰ

03/23/2018 5:18:18 AM

ਲੁਧਿਆਣਾ,  (ਪੰਕਜ)-  ਕੁਝ ਦਿਨ ਪਹਿਲਾਂ ਹੋਈ ਪਤੀ ਦੀ ਮੌਤ ਤੋਂ ਬੁਰੀ ਤਰ੍ਹਾਂ ਅੰਦਰੋਂ ਟੁੱਟ ਚੁੱਕੀ ਔਰਤ ਨੂੰ ਸਹਾਰਾ ਦੇਣ ਦੇ ਬਹਾਨੇ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਦੋਸ਼ੀ ਨੂੰ ਪੁਲਸ ਨੇ ਸ਼ਹਿਰ ਛੱਡਣ ਤੋਂ ਪਹਿਲਾਂ ਛਾਪੇਮਾਰੀ ਕਰ ਕੇ ਕਾਬੂ ਕਰ ਲਿਆ। 
ਬਿਹਾਰ ਦੀ ਰਹਿਣ ਵਾਲੀ ਪੀੜਤਾ ਰੇਖਾ (28) ਨੇ ਪੁਲਸ ਨੂੰ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਉਹ ਆਪਣੇ ਪਤੀ ਸ਼ਹਿਜਾਦ ਆਲਮ ਦੇ ਨਾਲ ਪ੍ਰੇਮ ਨਗਰ, ਡਾਬਾ ਵਿਚ ਆ ਕੇ ਰਹਿਣ ਲੱਗੀ। ਇਸੇ ਦੌਰਾਨ ਉਸ ਦਾ ਪਤੀ ਟੀ. ਬੀ. ਦੀ ਬੀਮਾਰੀ ਦਾ ਸ਼ਿਕਾਰ ਹੋ ਗਿਆ, ਜਿਸ ਦਾ ਇਲਾਜ ਕਰਵਾਉਣ ਲਈ ਉਹ ਕੰਮ ਕਰਨ ਲੱਗ ਗਈ ਪਰ ਉਸ ਦੇ ਪਤੀ ਦੀ ਸਿਹਤ ਵਿਗੜਦੀ ਚਲੀ ਗਈ।
ਪੀੜਤਾ ਨੇ ਦੱਸਿਆ ਕਿ ਪਿੰਡ ਜਾਣ ਤੋਂ ਕੁੱਝ ਦਿਨ ਬਾਅਦ ਉਸ ਦੇ ਪਤੀ ਦੀ ਮੌਤ ਹੋ ਗਈ, ਜਿਸ 'ਤੇ ਪਰਿਵਾਰ ਨੇ ਉਸ ਨੂੰ ਲੁਧਿਆਣਾ ਜਾ ਕੇ ਆਪਣਾ ਸਾਮਾਨ ਵਾਪਸ ਲਿਆਉਣ ਦੀ ਸਲਾਹ ਦਿੱਤੀ। ਪਰਿਵਾਰ ਦਾ ਜਾਣਕਾਰ ਸ਼ੇਖ ਨਰੂਲਾ ਉਰਫ ਰਾਜੂ ਪੁੱਤਰ ਸ਼ੇਖ ਸੁਰਤਾਜ ਨਿਵਾਸੀ ਹਰਗੋਬਿੰਦ ਸਿੰਘ ਨਗਰ ਉਸ ਨੂੰ ਸਟੇਸ਼ਨ 'ਤੇ ਲੈਣ ਆ ਗਿਆ ਅਤੇ ਪਤੀ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਰਾਤ ਉਸ ਦੇ ਕਮਰੇ 'ਚ ਰੁਕਣ ਅਤੇ ਅਗਲੇ ਦਿਨ ਸਾਮਾਨ ਪੈਕ ਕਰਵਾ ਕੇ ਵਾਪਸ ਸਟੇਸ਼ਨ ਛੱਡਣ ਦਾ ਦਿਲਾਸਾ ਦਿੱਤਾ।
ਜਿਸ ਕਾਰਨ ਉਹ ਉਸ ਦੀਆਂ ਗੱਲਾਂ ਵਿਚ ਆ ਗਈ ਅਤੇ ਉਸ ਦੇ ਨਾਲ ਉਸ ਦੇ ਕਮਰੇ ਵਿਚ ਚਲੀ ਗਈ। ਰਾਤ ਨੂੰ ਹਵਸ ਵਿਚ ਅੰਨ੍ਹੇ ਹੋਏ ਦੋਸ਼ੀ ਨੇ ਉਸ ਦਾ ਇਕੱਲੇ ਹੋਣ ਦਾ ਫਾਇਦਾ ਲੈਂਦੇ ਹੋਏ ਜਬਰਨ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਮੂੰਹ ਖੋਲ੍ਹਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਵੀਰਵਾਰ ਨੂੰ ਕਿਸੇ ਤਰ੍ਹਾਂ ਪੀੜਤਾ ਉਸ ਦੇ ਕਮਰੇ ਤੋਂ ਭੱਜ ਨਿਕਲੀ ਅਤੇ ਡਾਬਾ ਪੁਲਸ ਨੂੰ ਘਟਨਾ ਤੋਂ ਜਾਣੂ ਕਰਵਾਇਆ।
ਫਰਾਰ ਹੋਣ ਜਾ ਰਿਹਾ ਦੋਸ਼ੀ ਗ੍ਰਿਫਤਾਰ
ਥਾਣਾ ਮੁਖੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਨੇ ਕੇਸ ਦਰਜ ਕਰ ਕੇ ਜਦੋਂ ਦੋਸ਼ੀ ਦੇ ਕਮਰੇ ਵਿਚ ਰੇਡ ਕੀਤੀ ਤਾਂ ਆਪਣਾ ਸਾਮਾਨ ਬੰਨ੍ਹ ਕੇ ਫਰਾਰ ਹੋਣ ਦੀ ਤਿਆਰੀ ਵਿਚ ਸੀ ਪਰ ਉਸ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ।
ਪੀੜਤਾ ਦਾ ਕਰਵਾਇਆ ਮੈਡੀਕਲ
ਹਵਸ ਦਾ ਸ਼ਿਕਾਰ ਬਣੀ ਪੀੜਤਾ ਦਾ ਮੈਡੀਕਲ ਕਰਵਾ ਕੇ ਪੁਲਸ ਨੇ ਦੋਸ਼ੀ ਦੀ ਗ੍ਰਿਫਤਾਰੀ ਪਾ ਦਿੱਤੀ ਹੈ ਅਤੇ ਦੋਸ਼ੀ ਨੇ ਪੁਲਸ ਸਾਹਮਣੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਹੈ।
ਫੋਟੋ :
ਜਬਰ-ਜ਼ਨਾਹ ਦਾ ਦੋਸ਼ੀ ਪੁਲਸ ਗ੍ਰਿਫਤ 'ਚ।  (ਘਈ)


Related News